ਰੌਬਟ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ ਦੇ ਨਵੇਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਐਕਸ਼ਨ ਮੋਡ 'ਚ ਨਜ਼ਰ ਆਏ। ਚੀਮਾ ਨੇ ਦਿੜ੍ਹਬਾ ਦੇ ਤਹਿਸੀਲ ਕੰਪਲੈਕਸ ਦੀ ਚੈਕਿੰਗ ਕੀਤੀ। ਇਸ ਦੌਰਾਨ ਨਾਇਬ ਤਹਿਸੀਲਦਾਰ ਗੈਰ ਹਾਜ਼ਰ ਪਾਏ ਗਏ ਜਿਸ ਮਗਰੋਂ ਚੀਮਾ ਨੇ ਤਹਿਸੀਲਦਾਰ ਤੋਂ ਰਿਪੋਰਟ ਮੰਗੀ ਹੈ। ਵਿੱਤ ਮੰਤਰੀ ਨੇ ਇਸ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ।

ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ। ਹਰ ਦਿਨ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਲਈ ਕੋਈ ਨਾ ਕੋਈ ਐਲਾਨ ਵੀ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚ ਕੰਮਕਾਜ ਨੂੰ ਲੈ ਕੇ ਆਪ ਸਰਕਾਰ ਕਾਫੀ ਸਖ਼ਤ ਨਜ਼ਰ ਆ ਰਹੀ ਹੈ। ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚੋਂ ਰਿਸ਼ਵੱਤ ਨੂੰ ਖ਼ਤਮ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਕਦਮ ਚੁੱਕ ਰਹੀ ਹੈ।


Punjab News: ਮੁੱਖ ਮੰਤਰੀ ਭਗਵੰਤ ਮਾਨ ਦਾ ਐਲਾਨ, ਅਧਿਆਪਕਾਂ ਤੋਂ ਪੜ੍ਹਾਈ ਬਗੈਰ ਹੋਰ ਕੋਈ ਕੰਮ ਨਹੀਂ ਲਿਆ ਜਾਵੇਗਾ, ਚੋਣਾਂ ਤੇ ਜਨਗਣਨਾ ਨਹੀਂ ਕਰਨਗੇ

ਮੁੱਖ ਮੰਤਰੀ ਮਾਨ ਨੇ 23 ਮਾਰਚ ਨੂੰ ਭਗਵੰਤ ਮਾਨ ਦੇ ਸ਼ਹੀਦੀ ਦਿਵਸ ਮੌਕੇ ਖੱਟਕੜ ਕਲਾਂ ਵਿਖੇ ਇੱਕ ਐਂਟੀ ਕਰਪਸ਼ਨ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ। 9501 200 200 ਨੰਬਰ 'ਤੇ ਕਾਲ ਕਰਕੇ ਕੋਈ ਵੀ ਰਿਸ਼ਵਤ ਨਾਲ ਸਬੰਧਤ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।

ਇਹ ਨੰਬਰ ਵ੍ਹਟਸਐਪ 'ਤੇ ਵੀ ਉਪਲੱਬਧ ਹੈ।ਤੁਸੀਂ ਭ੍ਰਿਸ਼ਟਾਚਾਰ ਨਾਲ ਸਬੰਧੀ ਵੀਡੀਓ ਜਾਂ ਆਡੀਓ ਵੀ ਇਸ ਨੰਬਰ 'ਤੇ ਭੇਜ ਸਕਦੇ ਹੋ ਤਾਂ ਜੋ ਉਸ ਸਰਕਾਰੀ ਮੁਲਾਜ਼ਮ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਏ। ਇੱਕ ਹਫ਼ਤੇ ਦੇ ਅੰਦਰ ਹੀ ਇਸ ਨੰਬਰ 'ਤੇ 1.5 ਲੱਖ ਦੇ ਕਰੀਬ ਸ਼ਿਕਾਇਤਾਂ ਦਰਜ ਹੋਈਆਂ ਹਨ ਤੇ 2 FIR ਵੀ ਦਰਜ ਹੋ ਚੁੱਕੀਆਂ ਹਨ।

ਮਾਨ ਨੇ CM ਅਹੁੱਦੇ ਦੀ ਸੁੰਹ ਚੁੱਕਦੇ ਹੀ ਸਰਕਾਰੀ ਮੁਲਾਜ਼ਮਾਂ ਨੂੰ ਹਿਦਾਇਤ ਕੀਤੀ ਸੀ ਕਿ ਉਹ ਵੇਲੇ ਸਿਰ ਦਫ਼ਤਰ ਪਹੁੰਚਣ ਤੇ ਕੰਮ ਕਾਜ ਦੇ ਤਰੀਕੇ ਦਰੁਸਤ ਕਰਨ।