ਚੰਡੀਗੜ੍ਹ: ਪੰਜਾਬ ਵਿੱਚ ਆਪਣੇ ਕੋਟੇ ਦੀਆਂ ਤਿੰਨ ਸੀਟਾਂ 'ਤੇ ਉਮੀਦਵਾਰਾਂ ਦੇ ਐਲਾਨ ਮਗਰੋਂ ਬੀਜੇਪੀ ਵਿੱਚ ਭੂਚਾਲ ਆ ਗਿਆ ਹੈ। ਟਿਕਟਾਂ ਦੀ ਉਮੀਦ ਲਾਈ ਬੈਠੇ ਲੀਡਰਾਂ ਨੇ ਸ਼ਰੇਆਮ ਬਗਾਵਤ ਕਰ ਦਿੱਤੀ ਹੈ। ਅੰਮ੍ਰਿਤਸਰ ਤੇ ਗੁਰਦਾਸਪੁਰ ਸੀਟਾਂ ‘ਤੇ ਬਾਹਰੀ ਉਮੀਦਵਾਰਾਂ ਦੇ ਐਲਾਨ ਕਰਕੇ ਸੂਬੇ ‘ਚ ਬੀਜੇਪੀ ਲਈ ਵੱਡੀ ਮੁਸ਼ਕਲ ਖੜ੍ਹੀ ਹੋ ਗਈ ਹੈ। ਹੁਸ਼ਿਆਰਪੁਰ ਤੋਂ ਵਿਜੇ ਸਾਂਪਲਾਂ ਟਿਕਟ ਨਾ ਮਿਲਣ ਕਰਕੇ ਬਾਗੀ ਹੋ ਗਏ ਹਨ।
ਹੁਣ ਵਿਰੋਧੀ ਧਿਰਾਂ ‘ਤੇ ਹਮਲਾ ਕਰਨ ਦੀ ਥਾਂ ਬੀਜੇਪੀ ਲੀਡਰਾਂ ਨੇ ਆਪਣੇ ਹੀ ਉਮੀਦਵਾਰਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਗੁਰਦਾਸਪੁਰ ਤੋਂ ਕਵਿਤਾ ਖੰਨਾ ਤੇ ਸਵਰਨ ਸਲਾਰੀਆ ਬਾਗੀ ਹੋ ਗਏ ਹਨ। ਜਦੋਂਕਿ ਅੰਮ੍ਰਿਤਸਰ ਭਾਜਪਾ ਦੇ ਸਾਬਕਾ ਉੱਪ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਵੀ ਪਾਰਟੀ ਉਮੀਦਵਾਰ ਦਾ ਬਾਈਕਾਟ ਕਰ ਦਿੱਤਾ ਹੈ।
ਭਾਜਪਾ ਦੇ ਐਸਸੀ ਮੋਰਚਾ ਦੇ ਜਨਰਲ ਸਕੱਤਰ ਸ਼ੀਤਲ ਅੰਗੁਰਾਲ ਨੇ ਪਾਰਟੀ ਤੋਂ ਅਸਤੀਫਾ ਦੇ ਕੇ ਸ਼ਵੇਤ ਮਲਿਕ ‘ਤੇ ਵਿਜੇ ਸਾਂਪਲਾ ਦੀ ਟਿਕਟ 11 ਕਰੋੜ ਰੁਪਏ ‘ਚ ਵੇਚਣ ਦਾ ਇਲਜ਼ਾਮ ਲਾਇਆ ਹੈ। ਗੁੱਟਬਾਜ਼ੀ ‘ਚ ਬੁੱਧਵਾਰ ਨੂੰ ਅੰਮ੍ਰਿਤਸਰ ‘ਚ ਪ੍ਰੈੱਸ ਕਾਨਫਰੰਸ ਦੌਰਾਨ ਵੀ ਮਲਿਕ ਬੈਕਫੁੱਟ ‘ਤੇ ਨਜ਼ਰ ਆਏ।
ਉਨ੍ਹਾਂ ਕਿਹਾ ਹੋ ਸਕਦਾ ਹੈ ਕਿ ਹੁਸ਼ਿਆਰਪੁਰ ‘ਚ ਸਾਂਪਲਾ ਤੇ ਗੁਰਦਾਸਪੁਰ ‘ਚ ਕਵਿਤਾ ਖੰਨਾ ਨੂੰ ਬੁਰਾ ਲੱਗਾ ਹੋਵੇ ਪਰ ਅਸੀਂ ਉਨ੍ਹਾਂ ਨੂੰ ਮਨਾ ਲਵਾਂਗੇ। ਟਿਕਟ ਦਾ ਫੈਸਲਾ ਕੇਂਦਰੀ ਲੀਡਰਸ਼ਿਪ ਦਾ ਹੁੰਦਾ ਹੈ। ਉਧਰ, ਕਵਿਤਾ ਖੰਨਾ ਤੇ ਸਵਰਨ ਸਲਾਰੀਆ 27 ਅਪਰੈਲ ਨੂੰ ਆਪਣੇ ਹਮਾਇਤੀਆਂ ਨਾਲ ਮੀਟਿੰਗ ਕਰ ਕੋਈ ਵੱਡਾ ਐਲਾਨ ਕਰ ਸਕਦੇ ਹਨ।
ਅੰਮ੍ਰਿਤਸਰ ਤੋਂ ਦਾਅਵੇਦਾਰੀ ਜਤਾ ਰਹੇ ਰਾਜਿੰਦਰ ਮੋਹਨ ਸਿੰਘ ਛੀਨਾ ਟਿਕਟ ਨਾ ਮਿਲਣ ਤੋਂ ਨਾਰਾਜ਼ ਹਨ। ਛੀਨਾ ਨੇ ਦੋ ਦਿਨ ਤੋਂ ਪਾਰਟੀ ਦੇ ਪ੍ਰੋਗਰਾਮਾਂ ਤੋਂ ਦੂਰੀ ਬਣਾ ਰੱਖੀ ਹੈ। ਬੁੱਧਵਾਰ ਨੂੰ ਨਵੀਂ ਦਿੱਲੀ ਤੋਂ ਆ ਕੇ ਸ਼ਵੇਤਾ ਮਲਿਕ ਨੇ ਪ੍ਰੈੱਸ ਕਾਨਫਰੰਸ ਬੁਲਾਈ ਸੀ ਜਿਸ ‘ਚ ਛੀਨਾ ਨਹੀਂ ਪਹੁੰਚੇ।
ਪੰਜਾਬ ਦੇ 3 ਉਮੀਦਵਾਰਾਂ ਦੇ ਐਲਾਨ ਮਗਰੋਂ ਬੀਜੇਪੀ 'ਚ ਭੂਚਾਲ
ਏਬੀਪੀ ਸਾਂਝਾ
Updated at:
25 Apr 2019 01:09 PM (IST)
ਪੰਜਾਬ ਵਿੱਚ ਆਪਣੇ ਕੋਟੇ ਦੀਆਂ ਤਿੰਨ ਸੀਟਾਂ 'ਤੇ ਉਮੀਦਵਾਰਾਂ ਦੇ ਐਲਾਨ ਮਗਰੋਂ ਬੀਜੇਪੀ ਵਿੱਚ ਭੂਚਾਲ ਆ ਗਿਆ ਹੈ। ਟਿਕਟਾਂ ਦੀ ਉਮੀਦ ਲਾਈ ਬੈਠੇ ਲੀਡਰਾਂ ਨੇ ਸ਼ਰੇਆਮ ਬਗਾਵਤ ਕਰ ਦਿੱਤੀ ਹੈ। ਅੰਮ੍ਰਿਤਸਰ ਤੇ ਗੁਰਦਾਸਪੁਰ ਸੀਟਾਂ ‘ਤੇ ਬਾਹਰੀ ਉਮੀਦਵਾਰਾਂ ਦੇ ਐਲਾਨ ਕਰਕੇ ਸੂਬੇ ‘ਚ ਬੀਜੇਪੀ ਲਈ ਵੱਡੀ ਮੁਸ਼ਕਲ ਖੜ੍ਹੀ ਹੋ ਗਈ ਹੈ।
- - - - - - - - - Advertisement - - - - - - - - -