ਨਵੀਂ ਦਿੱਲੀ: ਭਾਰਤੀ ਮੂਲ ਦਾ 15 ਸਾਲ ਦਾ ਮੁੰਡਾ ਬ੍ਰਿਟੇਨ ‘ਚ ਸਭ ਤੋਂ ਘੱਟ ਉਮਰ ਦਾ ਅਕਾਉਟੈਂਟ ਹੈ। ਦੱਖਣੀ ਲੰਦਨ ਵਿੱਚ ਰਹਿਣ ਵਾਲੇ ਰਣਵੀਰ ਸਿੰਘ ਸੰਧੂ ਨੇ ਆਪਣੇ ਲਈ 25 ਸਾਲ ਦੀ ਉਮਰ ਤਕ ਕਰੋੜਪਤੀ ਬਣਨ ਦਾ ਟੀਚਾ ਰੱਖਿਆ ਹੋਇਆ ਹੈ। ਇਸ ਲਈ ਉਸ ਨੇ 12 ਸਾਲ ਦੀ ਉਮਰ ‘ਚ ਆਪਣਾ ਪਹਿਲਾ ਕਾਰੋਬਾਰ ਸ਼ੁਰੂ ਕੀਤਾ ਸੀ।

ਰਣਵੀਰ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ 15 ਸਾਲ ਦੇ ਹੋਰ ਨੌਜਵਾਨ ਉਦਯੋਗਪਤੀ ਚੰਗੀ ਜ਼ਿੰਦਗੀ ਜੀਅ ਰਹੇ ਹਨ ਤੇ ਪੈਸਾ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੇਰਾ ਸੁਫਨਾ ਸੀ ਕਿ ਮੈਂ ਨੌਜਵਾਨ ਉਦਯੋਗਪਤੀਆਂ ਦੀ ਮਦਦ ਕਰਨ ਲਈ ਉਨ੍ਹਾਂ ਦਾ ਅਕਾਉਟੈਂਟ ਜਾਂ ਵਿੱਤੀ ਸਲਾਹਕਾਰ ਬਣਾਂ।



ਸੰਧੂ ਆਪਣੇ ਕੰਮ ਲਈ ਪ੍ਰਤੀ ਘੰਟਾ 12 ਤੋਂ 15 ਪੌਂਡ ਤਕ ਫੀਸ ਲੈਂਦੇ ਹਨ। ਇਸ ਸਮੇਂ ਉਹ 10 ਲੋਕਾਂ ਲਈ ਕੰਮ ਕਰਦਾ ਹੈ। ਉਹ ਜ਼ਿਆਦਾਤਰ ਆਪਣੇ ਘਰ ਤੋਂ ਹੀ ਕੰਮ ਕਰਦਾ ਹੈ। ਰਣਵੀਰ ਦੇ ਪਿਤਾ ਪੇਸ਼ੇ ਤੋਂ ਬਿਲਡਰ ਤੇ ਮਾਂ ਇੱਕ ਅਸਟੇਟ ਏਜੰਟ ਹੈ। ਉਸ ਦਾ ਕਹਿਣਾ ਹੈ ਕਿ ਭਵਿੱਖ ਲਈ ਮੇਰੀ ਯੋਜਨਾ ਹੈ ਕਿ ਮੈਂ ਕਰੋੜਪਤੀ ਬਣਾ ਤੇ ਆਪਣੇ ਕਾਰੋਬਾਰ ਦਾ ਦਾਇਰਾ ਵਧਾਵਾਂ।