ਨਵੀਂ ਦਿੱਲੀ: ਨਾਰਵੇ ਦੀ ਇਕਵੇਟਰ ਏਅਰਕ੍ਰਾਫਟ ਕੰਪਨੀ ਨੇ ਬੈਟਰੀ ‘ਚ ਚੱਲਣ ਵਾਲਾ ਅਜਿਹਾ ਜਹਾਜ਼ ਬਣਾਇਆ ਹੈ ਜੋ ਹਵਾ ‘ਚ ਉੱਡਣ ਦੇ ਨਾਲ-ਨਾਲ ਪਾਣੀ ‘ਤੇ ਵੀ ਚੱਲ ਸਕਦਾ ਹੈ। ਕੰਪਨੀ ਨੇ ਪੀ2 ਐਕਸਕਰਸਨ ਨਾਂ ਦੇ ਪ੍ਰੋਟੋਟਾਈਪ ਦੀ ਟੈਸਟਿੰਗ ਕੀਤੀ ਹੈ। ਜਹਾਜ਼ ਨੇ ਇਸ ਦੌਰਾਨ 10 ਮਿੰਟ ਤਕ ਉਡਾਣ ਭਰੀ।
ਇਸ ਜਹਾਜ਼ ‘ਚ ਲੀਥੀਅਮ ਆਇਨ ਬੈਟਰੀ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਦਾ ਵਜ਼ਨ 750 ਕਿਲੋ ਹੈ ਤੇ ਇਹ ਜਹਾਜ਼ 240 ਕਿਲੋਗ੍ਰਾਮ ਭਾਰ ਚੁੱਕ ਕੇ ਉੱਡਣ ਦੀ ਤਾਕਤ ਰੱਖਦਾ ਹੈ। ਇਸ ਦੇ ਨਾਲ ਹੀ ਜਹਾਜ਼ ਦੀ ਟੌਪ ਸਪੀਡ 240 ਕਿਲੋਮੀਟਰ ਪ੍ਰਤੀ ਘੰਟਾ ਹੈ। ਬੈਟਰੀ ਨਾਲ ਜਹਾਜ਼ 35 ਮਿੰਟ ਤਕ ਉੱਡ ਸਕਦਾ ਹੈ।