ਚੰਡੀਗੜ੍ਹ: ਦਿੱਲੀ ਦੇ ਟਿੱਕਰੀ ਬਾਰਡਰ ’ਤੇ ਅੱਜ ਉਨ੍ਹਾਂ ਸੈਂਕੜੇ ਕਿਸਾਨ ਪਰਿਵਾਰਾਂ ਦੀਆਂ ਔਰਤਾਂ ਇਕੱਠੀਆਂ ਹੋਈਆਂ, ਜਿਨ੍ਹਾਂ ਦੇ ਪਤੀ, ਭਰਾ ਜਾਂ ਬੱਚਿਆਂ ਨੇ ਕਰਜ਼ੇ ਕਾਰਨ ਖ਼ੁਦਕੁਸ਼ੀਆਂ ਕਰ ਲਈਆਂ ਹਨ। ਇਨ੍ਹਾਂ ਪੀੜਤ ਔਰਤਾਂ ਨੇ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਹੀ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਵਧ ਰਹੀਆਂ ਹਨ ਤੇ ਜੇ ਅਜਿਹੇ ਹਾਲਾਤ ਵਿੱਚ ਨਵੇਂ ਖੇਤੀ ਕਾਨੂੰਨ ਲਾਗੂ ਕਰ ਦਿੱਤੇ ਗਏ, ਤਾਂ ਮਹਿੰਗਾਈ ਤੇ ਗ਼ਰੀਬੀ ਵਧੇਗੀ, ਜਿਸ ਨਾਲ ‘ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਵਿੱਚ ਤੇਜ਼ੀ ਆ ਸਕਦੀ ਹੈ’।
ਟਿੱਕਰੀ ਬਾਰਡਰ ’ਤੇ ਇਕੱਠੀਆਂ ਹੋਈਆਂ ਔਰਤਾਂ ’ਚੋਂ ਇੱਕ ਮਾਨਸਾ ਤੋਂ ਆਏ ਛਿੰਦਰ ਕੌਰ ਹਨ। ਅੱਧਾ ਕਿੱਲਾ ਜ਼ਮੀਨ ਤੇ ਮਜ਼ਦੂਰੀ ਕਰ ਕੇ ਉਨ੍ਹਾਂ ਦੇ ਪਤੀ ਮੱਘਰ ਸਿੰਘ ਆਪਣਾ ਘਰ ਚਲਾ ਰਹੇ ਸਨ। ਲੌਕਡਾਊਨ ’ਚ ਮਜ਼ਦੂਰੀ ਖ਼ਤਮ ਹੋ ਗਈ। ਉੱਪਰੋਂ ਸੱਤ ਲੱਖ ਰੁਪਏ ਦਾ ਕਰਜ਼ਾ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਖ਼ੁਦਕੁਸ਼ੀ ਕਰ ਲਈ।
ਟਿੱਕਰੀ ਬਾਰਡਰ ’ਤੇ ਹੀ ਆਪਣੀ ਹੱਡਬੀਤੀ ਸੁਣਾਉਂਦਿਆਂ ਪੰਜਾਬ ਦੇ ਲਹਿਰਾਗਾਗਾ ਤੋਂ ਪੁੱਜੇ ਸੁਰਜੀਤ ਕੌਰ ਨੇ ਦੱਸਿਆ ਕਿ 10 ਵਰ੍ਹੇ ਪਹਿਲਾਂ ਖੇਤੀ ਦੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਦੇ ਜਵਾਨ ਪੁੱਤਰ ਗੁਰਮੇਲ ਸਿੰਘ ਨੇ ਖ਼ੁਦਕੁਸ਼ੀ ਕਰ ਲਈ ਸੀ। ਹੁਣ ਸੁਰਜੀਤ ਕੌਰ ਤੇ ਉਨ੍ਹਾਂ ਦੀ ਨੂੰਹ ਕਿਸੇ ਹੋਰ ਕੋਲ ਮਜ਼ਦੂਰੀ ਕਰਦੇ ਹਨ।
ਅਕਾਲੀ ਦਲ ਤੇ ਬੀਜੇਪੀ ਨੇ ਖਿੱਚੀਆਂ 'ਤਲਵਾਰਾਂ', ਟੁਕੜੇ-ਟੁਕੜੇ ਗੈਂਗ ਕਹਿਣ ਮਗਰੋਂ ਸੁਖਬੀਰ ਬਾਦਲ 'ਤੇ ਵੱਡਾ ਹਮਲਾ
ਪੰਜਾਬ ਯੂਨੀਵਰਸਿਟੀ ਦੀ ਇੱਕ ਰਿਪੋਰਟ ਅਨੁਸਾਰ ਸਾਲ 2000 ਤੋਂ ਲੈ ਕੇ 2016 ਤੱਕ ਦੌਰਾਨ 16,500 ਖ਼ੁਦਕੁਸ਼ੀਆਂ ਹੋਈਆਂ ਹਨ। ਭਾਰਤੀ ਕਿਸਾਨ ਯੂਨੀਅਨ ਮੁਤਾਬਕ ਮਹਿੰਗੇ ਰਸਾਇਣ ਤੇ ਬੀਜਾਂ ਦੇ ਚੱਲਦਿਆਂ ਕਿਸਾਨ ਪਹਿਲਾਂ ਕਰਜ਼ਾ ਲੈਣ ਲਈ ਮਜਬੂਰ ਹੁੰਦਾ ਹੈ ਤੇ ਫਿਰ ਫ਼ਸਲ ਦੀ ਚੰਗੀ ਕੀਮਤ ਨਾ ਮਿਲਣ ’ਤੇ ਖ਼ੁਦਕੁਸ਼ੀ ਕਰ ਲੈਂਦਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਪਰਮਜੀਤ ਕੌਰ ਨੇ ਕਿਹਾ ਕਿ ਜੇ ਤਿੰਨ ਨਵੇਂ ਕਾਨੂੰਨ ਰੱਦ ਨਾ ਹੋਏ, ਤਾਂ ਵੱਡੀ ਗਿਣਤੀ ’ਚ ਖ਼ੁਦਕੁਸ਼ੀਆਂ ਹੋਣਗੀਆਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
New Farm Laws: ਨਵੇਂ ਖੇਤੀ ਕਾਨੂੰਨਾਂ ਕਾਰਨ ਪੰਜਾਬ ’ਚ ‘ਕਿਸਾਨ ਖ਼ੁਦਕੁਸ਼ੀਆਂ ਵਧਣ ਦਾ ਖ਼ਦਸ਼ਾ’
ਏਬੀਪੀ ਸਾਂਝਾ
Updated at:
17 Dec 2020 10:48 AM (IST)
ਟਿੱਕਰੀ ਬਾਰਡਰ ’ਤੇ ਇਕੱਠੀਆਂ ਹੋਈਆਂ ਔਰਤਾਂ ’ਚੋਂ ਇੱਕ ਮਾਨਸਾ ਤੋਂ ਆਏ ਛਿੰਦਰ ਕੌਰ ਹਨ। ਅੱਧਾ ਕਿੱਲਾ ਜ਼ਮੀਨ ਤੇ ਮਜ਼ਦੂਰੀ ਕਰ ਕੇ ਉਨ੍ਹਾਂ ਦੇ ਪਤੀ ਮੱਘਰ ਸਿੰਘ ਆਪਣਾ ਘਰ ਚਲਾ ਰਹੇ ਸੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -