ਅਸ਼ਰਫ਼ ਢੁੱਡੀ


Punjab News: ਪੰਜਾਬ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਰੁਕ ਰੁਕ ਕੇ ਬਾਰਸ਼ ਹੋ ਰਹੀ  ਹੈ ਜਿਸ ਕਾਰਨ ਕਿਸਾਨਾਂ ਦੀ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਜਿਸ ਦਾ ਅਸਰ ਹਲਕਾ ਲੰਬੀ ਦੇ ਕਈ ਪਿੰਡਾਂ ਵਿੱਚ ਵੀ ਵੇਖਣ ਨੂੰ ਮਿਲਿਆ ਪਿੰਡ ਖੁੱਡੀਆ ਵਿੱਚ ਹੋਈ ਬਾਰਸ਼ ਅਤੇ ਹਲਕੀ ਗੜੇਮਾਰੀ ਨੇ 150 ਏਕੜ ਦੇ ਕਰੀਬ ਨੁਕਸਾਨ ਹੋਣ ਦਾ ਖਦਸਾ ਜਤਾਇਆ ਜਾ ਰਿਹਾ ਹੈ ਠੇਕੇ ਤੇ ਜਮੀਨ ਲੈਣ ਵਾਲੇ ਕਿਸਾਨ ਨੇ ਰੋ ਰੋ ਕੇ ਦਰਦ ਬਿਆਨ ਕੀਤਾ ਪਰ ਅਜੇ ਕਿਸੇ ਅਧਿਕਾਰੀ ਨੇ ਕੋਈ ਸਾਰ ਨਹੀਂ ਲਈ। ਅੱਜ ਮੀਂਹ ਪੈਂਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਪਿੰਡ ਖੁੱਡੀਆ ਵੀ ਫਸਲਾਂ ਦਾ ਜਾਇਜਾ ਲਿਆ ਅਤੇ ਪ੍ਰਭਾਵਤ ਫਸਲਾਂ ਲਈ ਯੋਗ ਮੁਆਵਜੇ ਦੀ ਮੰਗ ਕੀਤੀ ਹੈ। ਦੂਜੇ ਪਾਸੇ ਖੇਤੀਬਾੜੀ ਵਿਭਾਗ ਵਲੋ ਖੁਰਾਬੇ ਦੀ ਰਿਪੋਟ ਤਿਆਰ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ।


ਪਿਛਲੇ ਤਿੰਨ  ਚਾਰ ਦਿਨਾਂ ਤੋਂ ਲਗਾਤਾਰ ਰੁਕ ਰੁਕ ਕੇ ਬਾਰਸ਼ ਹੋ ਰਹੀ ਜਿਸ ਨਾਲ ਕਿਸਾਨਾਂ ਦੀ ਖੜੀ ਕਣਕ ਦਾ ਭਾਰੀ ਨੁਕਸਾਨ ਹੋਣ ਦੀਆ ਖਬਰਾਂ ਮਿਲ ਰਹੀਆਂ ਹੈ ਇਸ ਦੇ ਚਲਦੇ ਹਲਕਾ ਲੰਬੀ ਵਿੱਚ ਪਿਛਲੇ ਦਿਨੀ ਹੋਈ ਬਾਰਸ਼ ਅਤੇ ਹਲਕੀ ਗੜੇਮਾਰੀ ਅਤੇ ਬੀਤੀ ਰਾਤ ਹੋਈ ਬਾਰਸ਼ ਨੇ ਹਲਕੇ ਦੇ ਕਈ ਪਿੰਡਾਂ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਦੱਸਿਆ ਜਾ ਰਿਹਾ ਹੈ ਪਿੰਡ ਖੁੱਡੀਆ ਗੁਲਾਬ ਸਿੰਘ ਅਤੇ ਖੁੱਡੀਆ ਮਹਾ ਸਿੰਘ ਵਿੱਚ 150 ਦੇ ਕਰੀਬ ਏਕੜ ਕਣਕ ਦਾ ਨੁਕਸਾਨ ਦਸਿਆ ਜਾ ਰਿਹਾ ਹੈ। ਪਿੰਡ ਦੇ ਕਈ ਕਿਸਾਨਾਂ ਨੇ ਦੱਸਿਆ ਨੇ ਉਣਾ ਦੇ ਪਿੰਡ ਵਿੱਚ ਹੋਈ ਬਾਰਸ਼ ਅਤੇ ਗੜੇਮਾਰੀ ਕਾਰਨ ਕਾਫੀ ਨੁਕਸਾਨ ਹੋਇਆ।


ਇੱਕ ਕਿਸਾਨ ਸ਼ਮਿੰਦਰ ਸਿੰਘ ਨੇ ਦੁਖੀ ਮਨ ਨਾਲ ਭੁੱਬਾ ਮਾਰ ਮਾਰ ਰੋਂਦੇ ਹੋਇਆ ਦੱਸਿਆ ਕਿ ਉਸ ਨੇ 26 ਕਿਲੇ 67 ਹਜਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ਤੇ ਲਈ ਸੀ ਇਸ ਬਾਰਸ਼ ਅਤੇ ਗੜੇਮਾਰੀ ਨਾਲ 10 ਏਕੜ ਪੁਰੀ ਤਰਾਂ ਬਰਬਾਦ ਹੋ ਗਈ। ਮੈਂ ਉਸ ਦਿਨ ਤੋਂ ਬਿਮਾਰ ਹੋਇਆ ਪਿਆ ਅੱਜ ਉਠਿਆ ਸੀ ਅੱਜ ਫਿਰ ਬਾਰਸ਼ ਹੋ ਗਈ ਪਰ ਕਿਸੇ ਵੀ ਅਧਿਕਾਰੀ ਨੇ ਉਣਾ ਦੀ ਸਾਰ ਨਹੀਂ ਲਈ। ਦੂਜੇ ਪਾਸੇ ਖੁੱਡੀਆ ਮਹਾ ਸਿੰਘ ਦੇ ਸਾਬਕਾ ਸਰਪੰਚ ਹਰਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਪਾਸੇ ਵਿਭਾਗ ਅਤੇ ਸਰਕਾਰ ਵਲੋਂ ਕਿਸਾਨਾਂ ਦੀ ਸਾਰ ਲੈਣ ਦੀ ਗੱਲ ਕਹੀ ਜਾ ਰਹੀ ਹੈ ਪਰ ਇਸ ਪਿੰਡ ਵਿੱਚ ਹੋਏ ਨੁਕਸਾਨ ਦਾ ਕਿਸੇ ਨੇ ਕੋਈ ਜਾਇਜਾ ਨਹੀਂ ਲਿਆ ।


ਦੂਜੇ ਪਾਸੇ ਨਾਇਬ ਤਸ਼ੀਲਦਾਰ ਭੋਲਾ ਰਾਮ ਨੇ ਦੱਸਿਆ ਕਿ ਅਜੇ ਤੱਕ ਉਨ੍ਹਾਂ ਨੂੰ ਕੋਈ ਹਦਾਇਤ ਨਹੀਂ ਪਰ ਪਿਛਲੇ ਦਿਨੀ ਹੋਈ ਬਾਰਸ਼ ਕਾਰਨ ਪਿੰਡ ਕਿਲਿਆਵਾਲੀ ਵਿੱਚ 100 ਏਕੜ ਦੇ ਕਰੀਬ ਫਸਲ ਵਿੱਚ ਪਾਣੀ ਭਰ ਗਿਆ ਸੀ ਜਿਸ ਦੇ ਨੁਕਸਾਨ ਦਾ ਅਨੁਮਾਨ ਪਾਣੀ ਸੁੱਕਣ ਤੋਂ ਬਾਅਦ ਲਗਾਇਆ ਜਾ ਸਕਦਾ ਦੂਜੇ ਪਾਸੇ ਖੁੱਡੀਆ ਪਿੰਡ ਵਿੱਚ ਹੋਏ ਨੁਕਸਾਨ ਦੀ ਰਿਪੋਟ ਤਿਆਰ ਕਰਨ ਲਈ ਪਟਵਾਰੀ ਦੀ ਡਿਊਟੀ ਲਗਾਈ ਗਈ ਹੈ।


ਇਹ ਵੀ ਪੜ੍ਹੋ: Karnataka Election: ਕਰਨਾਟਕ ਚੋਣਾਂ ਲਈ ਕਾਂਗਰਸ ਦੇ 124 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ, ਜਾਣੋ ਕਿਸ ਨੂੰ ਕਿੱਥੋਂ ਮਿਲੀ ਟਿਕਟ


ਦੂਜੇ ਪਾਸੇ ਸੂਚਨਾ ਮਿਲਦੇ ਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੀਂਹ ਪੈਂਦੇ ਵਿੱਚ ਪੀੜਤ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਫਸਲਾਂ ਦਾ ਜਾਇਜ਼ਾ ਲਿਆ। ਪੰਜਾਬ ਸਰਕਾਰ ‘ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਸੁਤੀ ਪਈ ਹੈ ਅੱਜ ਬਾਰਿਸ਼ ਕਾਰਨ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਹੋਇਆ ਪਰ ਅਜੇ ਤੱਕ ਪਿੰਡ ਵਾਲਿਆਂ ਦੀ ਕੋਈ ਸਾਰ ਨਹੀਂ ਲਈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਜਿਸ ਦੀ ਪ੍ਰਭਾਰੀ ਲਈ ਸਰਕਾਰ ਜਲਦ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ 50 ਹਜਾਰ ਤੱਕ ਦਾ ਮੁਆਵਜਾ ਦੇਵੇ।


ਇਹ ਵੀ ਪੜ੍ਹੋ: Jammu Kashmir: ਜੰਮੂ-ਕਸ਼ਮੀਰ ਦੇ ਤੰਗਧਾਰ 'ਚ ਕੰਟਰੋਲ ਰੇਖਾ 'ਤੇ ਘੁਸਪੈਠ ਦੀ ਵੱਡੀ ਕੋਸ਼ਿਸ਼ ਨਾਕਾਮ, ਫੌਜ ਨੇ ਇੱਕ ਅੱਤਵਾਦੀ ਨੂੰ ਕੀਤਾ ਢੇਰ