ਕਾਂਗਰਸ ਦੀ ਧੜੇਬੰਦੀ ਫੇਸਬੁੱਕ 'ਤੇ ਹੋਈ ਜੱਗ ਜ਼ਾਹਰ
ਏਬੀਪੀ ਸਾਂਝਾ | 21 Apr 2018 02:06 PM (IST)
ਚੰਡੀਗੜ੍ਹ: ਮੰਤਰੀ ਬਣਨ ਵਾਲੇ ਰਾਣਾ ਗੁਰਮੀਤ ਸੋਢੀ ਦੇ ਨੇੜਲੇ ਰਿਸ਼ਤੇਦਾਰ ਨੇ ਫੇਸਬੁੱਕ 'ਤੇ ਸੁਨੀਲ ਜਾਖਾੜ ਖਿਲਾਫ ਜਨਤਕ ਮੋਰਚਾ ਖੋਲ੍ਹ ਦਿੱਤਾ ਹੈ। ਸੂਤਰਾਂ ਮੁਤਾਬਕ ਜਾਖੜ, ਸੋਢੀ ਨੂੰ ਮੰਤਰੀ ਬਨਾਉਣ ਦਾ ਵਿਰੋਧ ਕਰ ਰਹੇ ਸਨ। ਸੂਤਰਾਂ ਦੱਸਦੇ ਹਨ ਕਿ ਜਾਖੜ ਨੇ ਰਾਹੁਲ ਰਾਹੁਲ ਗਾਂਧੀ ਨੂੰ ਕਿਹਾ ਸੀ ਕਿ ਸੋਢੀ ਨੇ ਅਕਾਲੀਆਂ ਨਾਲ ਰਲ ਨੇ ਉਨ੍ਹਾਂ ਨੂੰ ਲੋਕ ਸਭਾ ਤੇ ਵਿਧਾਨ ਸਭਾ ਦੀ ਚੋਣ ਹਰਵਾਈ, ਸੋਢੀ ਮੰਤਰੀ ਨਹੀਂ ਬਣਨੇ ਚਾਹੀਦੇ, ਕੱਲ੍ਹ ਦੀ ਮੀਟਿੰਗ ਇਹ ਮਸਲਾ ਉੱਠਿਆ ਸੀ। ਸੋਢੀ ਦਾ ਭਾਣਜਾ ਬੁਢਲਾਡਾ ਕੋਰਟ ਵਿੱਚ ਵਕੀਲ ਹੈ ਤੇ ਹੁਣ ਉਸ ਦਾ ਮੰਤਰੀ ਕੋਟੇ ਵਿੱਚੋਂ ਪੰਜਾਬ ਸਰਕਾਰ ਦੇ ਕਾਨੂੰਨਦਾਨਾਂ ਵਿੱਚ ਆਉਣਾ ਤੈਅ ਹੈ।