ਬਠਿੰਡਾ: ਗੋਨਿਆਣਾ ਖੁਰਦ ਨੇੜੇ ਦੋ ਕਾਰਾਂ ਦੀ ਟੱਕਰ ਹੋ ਜਾਣ ਕਾਰਨ ਇੱਕ ਬੱਚੇ ਤੇ ਇੱਕ ਔਰਤ ਦੀ ਮੌਤ ਹੋ ਗਈ ਹੈ ਤੇ ਚਾਰ ਬੱਚੇ ਜ਼ਖ਼ਮੀ ਹੋ ਗਏ ਹਨ। ਦੋਵੇਂ ਮ੍ਰਿਤਕ ਮਾਰੂਤੀ ਕਾਰ ਵਿੱਚ ਸਵਾਰ ਸਨ। ਮ੍ਰਿਤਕ ਔਰਤ ਦੀ ਪਛਾਣ ਕੌਸ਼ਲਿਆ ਤੇ ਮ੍ਰਿਤਕ ਬੱਚੀ ਦੀ ਸ਼ਨਾਖ਼ਤ ਮਮਤਾ ਵਜੋਂ ਹੋਈ ਹੈ।
ਮ੍ਰਿਤਕਾ ਆਪਣੀ ਧੀ ਨੂੰ ਨਥਾਣਾ ਸਥਿਤ ਨਵੋਦਿਆ ਸਕੂਲ ਵਿੱਚ ਦਾਖ਼ਲਾ ਟੈਸਟ ਦਿਵਾਉ ਜਾ ਰਹੀ ਸੀ ਕਿ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਵਰਨਾ ਕਾਰ ਨੇ ਮਾਰੂਤ ਕਾਰ ਨੂੰ ਪਿਛਲੇ ਪਾਸਿਉਂ ਟੱਕਰ ਮਾਰੀ।
ਹਾਦਸੇ ਵਿੱਚ ਜਿਸ ਔਰਤ ਦੀ ਮੌਤ ਹੋਈ ਉਸ ਦੀ ਧੀ ਦੇ ਵੀ ਸੱਟਾਂ ਲੱਗੀਾਂ ਹਨ। ਜ਼ਖ਼ਮੀ ਹੋਏ ਚਾਰ ਬੱਚਿਆਂ ਵਿੱਚੋਂ ਦੋ ਦੀਆਂ ਲੱਤਾਂ ਟੁੱਟ ਗਈਆਂ ਹਨ। ਜ਼ਖ਼ਮੀਆਂ ਨੂੰ ਸਮਾਜ ਸੇਵੀ ਸੰਸਥਾ ਸਹਾਰਾ ਨੇ ਬਠਿੰਡਾ ਦੇ ਹਸਪਤਾਲ ਵਿੱਚ ਪਹੁੰਚਾਇਆ। ਦੋਵੇਂ ਕਾਰਾਂ ਦੇ ਚਾਲਕਾਂ ਬਾਰੇ ਕੋਈ ਠੋਸ ਜਾਣਕਾਰੀ ਸਾਹਮਣੇ ਨਹੀਂ ਆਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।