ਨਵੀਂ ਦਿੱਲੀ: ਚੰਡੀਗੜ੍ਹ ਹਵਾਈ ਅੱਡੇ ਦੇ ਬਣਨ ਦੇ 368 ਦਿਨ ਬਾਅਦ ਆਖ਼ਰਕਾਰ ਪਹਿਲੀ ਕੌਮਾਂਤਰੀ ਫਲਾਈਟ ਨੇ ਉਡਾਣ ਭਰ ਲਈ ਹੈ। ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਚੰਡੀਗੜ੍ਹ ਤੋਂ ਸ਼ਾਮੀ 6 ਵਜੇ ਸ਼ਾਰਜਾਹ ਲਈ ਉਡਾਣ ਭਰ ਰਹੀ ਹੈ। ਪਹਿਲੀ ਫਲਾਈਟ ਵਿੱਚ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਾਲ ਪੰਜਾਬ ਸਰਕਾਰ ਦਾ ਡੈਲੀਗੇਸ਼ਨ ਵੀ ਸ਼ਾਰਜਾਹ ਜਾ ਰਿਹਾ ਹੈ।











ਫਲਾਈਟ ਦੇ ਉਦਾਘਟਨੀ ਸਮਾਰੋਹ ਵਿੱਚ ਏਅਰ ਇੰਡੀਆ ਦੇ ਸੀ.ਐਮ.ਡੀ. ਅਸ਼ਵਨੀ ਲੋਹਾਨੀ ਵੀ ਮੌਕੇ ਉਤੇ ਮੌਜੂਦ ਸਨ। ਪਹਿਲੀ ਫਲਾਈਟ ਵਿੱਚ 186 ਯਾਤਰੀ ਸ਼ਾਰਜਾਹ ਲਈ ਜਾਣਗੇ। ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ ਪਿਛਲੇ ਸਾਲ 11 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ।











19 ਅਕਤੂਬਰ ਨੂੰ ਕੌਮਾਂਤਰੀ ਹਵਾਈ ਅੱਡੇ ਦਾ ਓਪਰੇਸ਼ਨ ਸ਼ੁਰੂ ਹੋ ਗਿਆ ਸੀ। ਇਸ ਤੋਂ ਬਾਅਦ ਕੌਮਾਂਤਰੀ ਫਲਾਈਟ ਸ਼ੁਰੂ ਨਾ ਹੋਣ ਕਾਰਨ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਨੇ ਦਸੰਬਰ 2015 ਵਿੱਚ ਹਾਈਕੋਰਟ ਵਿੱਚ ਕੇਸ ਦਿੱਤਾ। ਪੂਰੇ ਮਾਮਲੇ ਉੱਤੇ ਹਾਈਕੋਰਟ ਵਿੱਚ 10 ਮਹੀਨਿਆਂ ਵਿੱਚ 25 ਪੇਸ਼ੀਆਂ ਹੋਈਆਂ।









ਇਸ ਤੋਂ ਬਾਅਦ ਏਅਰਪੋਰਟ ਅਥਾਰਿਟੀ ਤੇ ਸਿਵਲ ਏਵੀਏਸ਼ਨ ਨੇ ਏਅਰ ਲਾਈਨਜ਼ ਨੂੰ ਮਨਾਇਆ। ਇਸ ਤੋਂ ਬਾਅਦ ਹੀ ਪਹਿਲੀ ਫਲਾਈਟ ਨੇ ਸ਼ਾਰਜਾਹ ਲਈ ਉਡਾਣ ਭਰੀ। ਏਅਰ ਇੰਡੀਆ ਨੇ ਫ਼ਿਲਹਾਲ ਹਫ਼ਤੇ ਵਿੱਚ ਤਿੰਨ ਦਿਨ ਲਈ ਕੌਮਾਂਤਰੀ ਫਲਾਈਟ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।