ਪਟਿਆਲਾ: ਪਿਛਲੇ ਦਿਨੀਂ ਯੋਗਾ ਸੁਸਾਇਟੀ ਆਫ ਪੰਜਾਬ, ਐਵਰੈਸਟ ਯੋਗਾ ਇੰਸਟੀਚਿਊਟ ਲੁਧਿਆਣਾ ਤੇ ਫਿਜ਼ੀਕਲ ਐਜੂਕੇਸ਼ਨ ਫਾਊਂਡੇਸ਼ਨ ਆਫ ਇੰਡੀਆ ਵੱਲੋਂ ਦੂਸਰੀ ਨੈਸ਼ਨਲ ਯੋਗਾ ਚੈਂਪੀਅਨਸ਼ਿਪ ਲੁਧਿਆਣਾ ਦੇ ਦਿੱਲੀ ਵਰਲਡ ਪਬਲਿਕ ਸਕੂਲ 'ਚ ਕਰਵਾਈ ਗਈ। ਇਸ ਨੈਸ਼ਨਲ ਮੁਕਬਲੇ ਵਿੱਚ ਭਾਰਤ ਦੇ ਕੁੱਲ 12 ਰਾਜਾਂ ਤੋਂ 350 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ।


ਜਨਰਲ ਸਕੱਤਰ ਯੋਗਾ ਸੁਸਾਇਟੀ ਆਫ ਪਟਿਆਲਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਦੋ ਦਿਨ ਚੱਲੀ ਇਹ ਨੈਸ਼ਨਲ ਪ੍ਰਤੀਯੋਗਤਾ ਨਰਪਿੰਦਰ ਸਿੰਘ ਜਨਰਲ ਸਕੱਤਰ ਯੋਗਾ ਸੁਸਾਇਟੀ ਆਫ਼ ਪੰਜਾਬ ਦੀ ਯੋਗ ਅਗਵਾਈ ਹੇਠ ਕਰਵਾਈ ਗਈ। ਸੰਜੀਵ ਤਿਆਗੀ ਜੀ (ਐਮਡੀ ਐਵਰੈਸਟ ਯੋਗਾ ਇੰਸਟੀਚਿਊਟ) ਨੇ ਇਸ ਚੈਂਪੀਅਨਸ਼ਿਪ 'ਚ ਬਤੌਰ ਡਾਇਰੈਕਟਰ ਭੂਮਿਕਾ ਨਿਭਾਈ। ਇਸ ਚੈਂਪੀਅਨਸ਼ਿਪ 'ਚ ਪੰਜਾਬ ਓਵਰਆਲ ਪਹਿਲੇ ਸਥਾਨ 'ਤੇ ਰਿਹਾ ਤੇ ਦੂਸਰੇ ਸਥਾਨ 'ਤੇ ਝਾਰਖੰਡ ਟੀਮ ਤੇ ਤੀਸਰੇ ਸਥਾਨ 'ਤੇ ਉੱਤਰਾਖੰਡ ਦੀ ਟੀਮ ਰਹੀ।

ਪੰਜਾਬ ਟੀਮ 'ਚ ਪਟਿਆਲਾ ਦੇ ਕੁੱਲ 22 ਖਿਡਾਰੀ ਸ਼ਾਮਲ ਸਨ ਜਿਨ੍ਹਾਂ ਦੀ ਸ਼ਾਨਦਾਰ ਤੋਂ ਬਾਅਦ ਓਵਰਆਲ ਟਰਾਫੀ ਪਟਿਆਲਾ ਜ਼ਿਲ੍ਹਾ ਇੰਚਾਰਜ ਭੁਪਿੰਦਰ ਸਿੰਘ ਤੇ ਮੈਡਮ ਕਾਮਿਆਂ ਜੋਸ਼ੀ ਤੇ ਉਨ੍ਹਾਂ ਦੀ ਟੀਮ ਨੂੰ ਸੌਂਪੀ ਗਈ। ਇਸ ਸਦਕਾ ਖਿਡਾਰੀਆਂ 'ਚ ਉਤਸ਼ਾਹ ਦੀ ਲਹਿਰ ਹੈ ਤੇ ਇਲਾਕਾ ਨਿਵਾਸੀਆਂ ਵੱਲੋਂ ਉਨ੍ਹਾਂ ਦਾ ਪਟਿਆਲਾ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।