ਸਿਰਸਾ: ਜ਼ਿਲ੍ਹਾ ਬਠਿੰਡਾ ਦੇ ਕਸਬਾ ਮੌੜ ਮੰਡੀ ਵਿੱਚ ਸਾਲ 2017 'ਚ ਹੋਏ ਬੰਬ ਧਮਾਕੇ ਦੀ ਜਾਂਚ ਕਰਦੇ ਪੰਜਾਬ ਪੁਲਿਸ ਡੇਰਾ ਸਿਰਸਾ ਪਹੁੰਚੀ। ਇਸ ਮਾਮਲੇ 'ਚ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾ ਨੂੰ ਨੋਟਿਸ ਦੇ ਕੇ ਪੰਜਾਬ ਪੁਲਿਸ ਨੇ ਤਲਬ ਕੀਤਾ। ਬਠਿੰਡਾ ਮੌੜ ਮੰਡੀ ਬਲਾਸਟ ਮਾਮਲੇ 'ਚ ਪੁੱਛਗਿੱਛ ਲਈ ਪੁਲਿਸ ਨੇ ਨੋਟਿਸ ਜਾਰੀ ਕੀਤਾ ਸੀ।
ਬਠਿੰਡਾ ਪੁਲਿਸ ਦੇ ਡੀਐਸਪੀ ਕੁਲਦੀਪ ਸਿੰਘ ਇਸ ਮਾਮਲੇ 'ਚ ਪੁੱਛਗਿੱਛ ਲਈ ਸਿਰਸਾ ਪੁਹੰਚੇ ਸਨ। ਇਸ ਪੂਰੇ ਮਾਮਲੇ ਦੀ ਜਾਂਚ ਐਸਆਈਟੀ ਕਰ ਰਹੀ ਹੈ। ਇਸ ਮੁੱਦੇ ਨੂੰ ਲੈ ਕੇ ਪੰਜਾਬ ਭਰ ਵਿੱਚ ਸਿਆਸਤ ਵੀ ਗਰਮਾਈ ਰਹੀ ਸੀ।
ਦਰਆਸਲ, 31 ਜਨਵਰੀ 2017 ਨੂੰ ਮੌੜ ਮੰਡੀ, ਜ਼ਿਲ੍ਹਾ ਬਠਿੰਡਾ ਵਿੱਚ ਟਰੱਕ ਯੂਨੀਅਨ ਦੇ ਨੇੜੇ ਚੋਣਾਂ ਸਬੰਧੀ ਸ਼ਾਮ ਨੂੰ ਹੋ ਰਹੀ ਮੀਟਿੰਗ ਦੌਰਾਨ ਬੰਬ ਧਮਾਕਾ ਹੋ ਗਿਆ ਸੀ। ਧਮਾਕੇ ਦੌਰਾਨ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ 23 ਵਿਅਕਤੀ ਜਖ਼ਮੀ ਹੋ ਗਏ ਸਨ। ਇਸ ਸਬੰਧੀ ਆਈਪੀਸੀ ਦੀ ਧਾਰਾ 302, 307, 427, 436 ਤੇ 3/4 ਐਕਸਪਲੋਜਿਵ ਐਕਟ ਤਹਿਤ ਥਾਣਾ ਮੌੜ ਵਿੱਚ ਮੁਕੱਦਮਾ ਦਰਜ ਹੋਇਆ ਸੀ।
ਮੌੜ ਮੰਡੀ ਬੰਬ ਧਮਾਕਾ: ਡੇਰਾ ਸਿਰਸਾ ਪੁਹੰਚੀ ਪੰਜਾਬ ਪੁਲਿਸ
ਏਬੀਪੀ ਸਾਂਝਾ
Updated at:
15 Jan 2020 02:06 PM (IST)
ਜ਼ਿਲ੍ਹਾ ਬਠਿੰਡਾ ਦੇ ਕਸਬਾ ਮੌੜ ਮੰਡੀ ਵਿੱਚ ਸਾਲ 2017 'ਚ ਹੋਏ ਬੰਬ ਧਮਾਕੇ ਦੀ ਜਾਂਚ ਕਰਦੇ ਪੰਜਾਬ ਪੁਲਿਸ ਡੇਰਾ ਸਿਰਸਾ ਪਹੁੰਚੀ। ਇਸ ਮਾਮਲੇ 'ਚ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾ ਨੂੰ ਨੋਟਿਸ ਦੇ ਕੇ ਪੰਜਾਬ ਪੁਲਿਸ ਨੇ ਤਲਬ ਕੀਤਾ। ਬਠਿੰਡਾ ਮੌੜ ਮੰਡੀ ਬਲਾਸਟ ਮਾਮਲੇ 'ਚ ਪੁੱਛਗਿੱਛ ਲਈ ਪੁਲਿਸ ਨੇ ਨੋਟਿਸ ਜਾਰੀ ਕੀਤਾ ਸੀ।
- - - - - - - - - Advertisement - - - - - - - - -