ਚੰਡੀਗੜ੍ਹ: ਆਈ ਪੀ ਐਲ ਦੇ ਸੀਜ਼ਨ 11 ਵਿੱਚ ਯੁਵਰਾਜ ਦੀ ਬੋਲੀ ਨਹੀਂ ਲੱਗੀ। ਯੁਵਰਾਜ ਦੀ ਕਿੰਗਜ਼ ਇਲੈਵਨ ਪੰਜਾਬ ਵਿੱਚ ਪਿਛਲੇ ਸਾਲ ਨਾਲੋਂ 14 ਕਰੋੜ ਘਟੇ ਸਿਰਫ਼ 2 ਕਰੋੜ ਦੀ ਸ਼ੁਰੂਆਤੀ 'ਤੇ ਚੋਣ ਹੋਈ।

ਹਾਲਾਂਕਿ ਇਸ ਸਾਲ IPL ਟੀਮਾਂ ਦਾ ਬਜਟ ਵੱਧ ਕੇ 80 ਕਰੋੜ ਹੋ ਗਿਆ ਹੈ ਜਦਕਿ ਪਿਛਲੇ ਸਾਲ ਇਹ 66 ਕਰੋੜ ਸੀ। ਆਈਪੀਐਲ ਵਿੱਚ 16 ਖਿਡਾਰੀਆਂ ਨੂੰ ਮਾਰਕਿਉ ਸਟੇਟਸ ਦਾ ਖ਼ਿਤਾਬ ਮਿਲਿਆ ਹੈ। ਜਿਸ ਵਿੱਚ ਯੁਵਰਾਜ ਦਾ ਨਾਮ ਵੀ ਸ਼ਾਮਲ ਹੈ। ਮਾਰਕਿਉ ਖ਼ਿਤਾਬ ਵਾਲੇ ਖਿਡਾਰੀਆਂ ਦਾ ਬੇਸ ਪ੍ਰਾਈਸ 2 ਕਰੋੜ ਰੱਖਿਆ ਗਿਆ ਹੈ। ਯੁਵਰਾਜ ਨੂੰ ਪਿਛਲੇ ਕਿੰਗਜ਼ ਇਲੈਵਨ ਪੰਜਾਬ ਵੱਲੋਂ 16 ਕਰੋੜ ਵਿੱਚ ਖ਼ਰੀਦਿਆ ਗਿਆ ਸੀ ਪਰ ਇਸ ਸਾਲ ਉਸ ਦੀ ਕੀਮਤ ਸਿਰਫ਼ 2 ਕਰੋੜ ਹੀ ਰਹਿ ਗਈ ਹੈ।

ਗੌਤਮ ਗੰਭੀਰ ਦੀ ਦਿੱਲੀ ਦੀ ਟੀਮ 'ਚ ਵਾਪਸੀ 2.80 ਕਰੋੜ 'ਚ ਹੋਈ ਹੈ। 50 ਲੱਖ ਦੇ ਬੇਸ ਪ੍ਰਾਈਜ਼ ਵਾਲੇ ਕਰੁਣ ਨਾਇਰ ਨੂੰ ਪੰਜਾਬ ਨੇ 5 ਕਰੋੜ 60 ਲੱਖ 'ਚ ਖ਼ਰੀਦਿਆ ਹੈ। ਕਿੰਗਜ਼ ਇਲੈਵਨ ਪੰਜਾਬ ਨੇ ਅਜਿੰਕਿਆ ਰਹਾਣੇ ਨੂੰ ਵੀ 4.60 ਕਰੋੜ ਵਿੱਚ ਖ਼ਰੀਦਿਆ ਹੈ।
ਹਰਭਜਨ ਸਿੰਘ ਨੂੰ ਚੇਨਈ ਨੇ 2 ਕਰੋੜ ਵਿੱਚ ਖ਼ਰੀਦਿਆ ਹੈ। ਗਲੇਨ ਮੈਕਸਵੈੱਲ ਜਿਸ ਦਾ ਬੇਸ ਪ੍ਰਾਈਸ 2 ਕਰੋੜ ਸੀ, ਦਿੱਲੀ ਨੇ ਉਸ ਨੂੰ 9 ਕਰੋੜ ਵਿੱਚ ਖ਼ਰੀਦਿਆ ਹੈ।

ਆਰ ਅਸ਼ਵਿਨ ਨੂੰ ਕਿੰਗਜ਼ ਪੰਜਾਬ ਨੇ 7 .6ਕਰੋੜ ਦੀ ਕੀਮਤ ਨਾਲ ਟੀਮ ਵਿੱਚ ਲਿਆ। ਮਨੀਸ਼ ਪਾਂਡੇ ਨੂੰ ਹੈਦਰਾਬਾਦ ਨੇ 11 ਕਰੋੜ ਵਿੱਚ ਖ਼ਰੀਦਿਆ ਹੈ। ਕਿੰਗਜ਼ ਇਲੈਵਨ ਪੰਜਾਬ ਨੇ ਰਾਹੁਲ ਨੂੰ 11 ਕਰੋੜ ਵਿਚ ਖ਼ਰੀਦਿਆ। ਮੁਰਲੀ ਵਿਜੈ ਜੋ ਪਿਛਲੇ ਸਾਲ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਵਿਚ ਸੀ ਪਰ ਇਸ ਵਾਰ ਕਿਸੇ ਵੀ ਟੀਮ ਵੱਲੋਂ ਬੋਲੀ ਨਹੀਂ ਲੱਗੀ।