ਅਕਾਲੀ ਬਣੇ ਜਗਮੀਤ ਬਰਾੜ ਦੇ ਸਾਥੀ ਕਾਂਗਰਸ 'ਚ ਮੁੜੇ
ਏਬੀਪੀ ਸਾਂਝਾ | 28 Apr 2019 02:49 PM (IST)
ਸਾਥੀ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਵਿੱਚ ਮੁੜ ਜੀ ਆਇਆਂ ਕਿਹਾ। ਸਾਥੀ ਨੇ ਕਿਹਾ ਕਿ ਬਰਾੜ ਹੁਣ ਆਪਹੁਦਰੇ ਬਣ ਫੈਸਲੇ ਲੈਂਦੇ ਹਨ, ਪਹਿਲਾਂ ਉਨ੍ਹਾਂ ਤ੍ਰਿਣਮੂਲ ਕਾਂਗਰਸ 'ਚ ਵੀ ਇਵੇਂ ਗਏ ਸਨ।
ਚੰਡੀਗੜ੍ਹ: ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਪਿੱਛੇ ਜਿਹੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ ਪਰ ਉਨ੍ਹਾਂ ਦੇ ਸਾਥੀ ਮੁੜ ਕਾਂਗਰਸ ਦੀ ਸ਼ਰਨ 'ਚ ਆ ਗਏ ਹਨ। ਮੋਗਾ ਦੇ ਸਾਬਕਾ ਵਿਧਾਇਕ ਵਿਜੇ ਕੁਮਾਰ ਸਾਥੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਚਾਰ ਸਾਲ ਬਾਅਦ ਆਪਣੀ ਪੁਰਾਣੀ ਪਾਰਟੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਸਾਥੀ ਨੇ ਬਰਾੜ ਦੇ ਕਈ ਸਮਰਥਕਾਂ ਨਾਲ ਜਨਵਰੀ 2015 ਵਿੱਚ ਕਾਂਗਰਸ ਛੱਡ ਦਿੱਤੀ ਸੀ। ਸਾਥੀ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਵਿੱਚ ਮੁੜ ਜੀ ਆਇਆਂ ਕਿਹਾ। ਸਾਥੀ ਨੇ ਕਿਹਾ ਕਿ ਬਰਾੜ ਹੁਣ ਆਪਹੁਦਰੇ ਬਣ ਫੈਸਲੇ ਲੈਂਦੇ ਹਨ, ਪਹਿਲਾਂ ਉਨ੍ਹਾਂ ਤ੍ਰਿਣਮੂਲ ਕਾਂਗਰਸ 'ਚ ਵੀ ਇਵੇਂ ਗਏ ਸਨ। ਹੁਣ ਅਕਾਲੀ ਦਲ ਵਿੱਚ ਵੀ ਸਮਰਥਕਾਂ ਦੀ ਰਾਏ ਤੋਂ ਬਗ਼ੈਰ ਹੀ ਚਲੇ ਗਏ।