ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਵੱਡਾ ਬਦਲਾਅ ਆਉਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਣ ਦੀ ਸੰਭਾਵਨਾ ਹੈ। ਚਰਚਾ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ 'ਆਪ' ਤੋਂ ਵਿਰੋਧ ਧਿਰ ਦਾ ਰੁਤਬਾ ਖੁੱਸ ਸਕਦਾ ਹੈ। ਵਿਧਾਇਕਾਂ ਦੇ ਲਗਾਤਾਰ ਅਸਤੀਫਿਆਂ ਮਗਰੋਂ ਪਾਰਟੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਰੁਤਬਾ ਗਵਾਉਂਦੀ ਨਜ਼ਰ ਆ ਰਹੀ ਹੈ। ਹੁਣ ਸਿਰਫ ਸਪੀਕਰ ਦੇ ਫੈਸਲੇ ਦਾ ਹੀ ਸਹਾਰਾ ਰਹਿ ਗਿਆ ਹੈ। ਜੇ ਸਪੀਕਰ ਰਾਣਾ ਕੇਪੀ ਸਿੰਘ ਅਕਾਲੀ-ਬੀਜੇਪੀ ਗਠਜੋੜ ਨੂੰ ਮਨਜ਼ੂਰੀ ਦਿੰਦੇ ਹਨ ਤਾਂ 'ਆਪ' ਦੀ ਕੁਰਸੀ ਜਾਂਦੀ ਰਹੇਗੀ।
ਇਸ ਵੇਲੇ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਪਾਰਟੀ ਛੱਡ ਕਾਂਗਰਸ ਵਿੱਚ ਸ਼ਾਮਲ ਹੋ ਗਏ ਜਦਕਿ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਪਾਰਟੀ ਨਾਲ ਬਗ਼ਾਵਤ ਕਰਕੇ ਪੀਡੀਏ ਵੱਲੋਂ ਚੋਣ ਮੈਦਾਨ ਵਿੱਚ ਕੁੱਦ ਪਏ ਹਨ। ਇਸ ਤੋਂ ਇਲਾਵਾ ਕੁਝ ਹੋਰ ਵਿਧਾਇਕਾਂ ਵੱਲੋਂ ਵੀ ਕਾਂਗਰਸ ਦਾ ਪੱਲਾ ਫੜਨ ਦੀ ਚਰਚਾ ਹੈ। ਪਾਰਟੀ ਦੇ ਚੋਣ ਨਿਸ਼ਾਨ ਤੋਂ ਬਾਹਰ ਜਾ ਕੇ ਚੋਣ ਲੜਨਾ ਦਲ-ਬਦਲ ਕਾਨੂੰਨ ਹੇਠ ਆਉਂਦਾ ਹੈ। ਇਸ ਤਹਿਤ ਚੋਣ ਲੜਨ ਵਾਲਾ ਲੀਡਰ ਪਾਰਟੀ ਦਾ ਹਿੱਸਾ ਨਹੀਂ ਮੰਨਿਆ ਜਾਂਦਾ।
ਪੰਜਾਬ ਵਿਧਾਨ ਸਭਾ ਵਿੱਚ 'ਆਪ' ਵਿਧਾਇਕਾਂ ਦੀ ਗਿਣਤੀ 20 ਸੀ। ਖਹਿਰਾ ਨੂੰ ਪਾਰਟੀ ਨੇ ਬਰਖ਼ਾਸਤ ਕਰ ਦਿੱਤਾ। ਫੂਲਕਾ ਵੀ ਅਸਤੀਫ਼ਾ ਦੇ ਗਏ। ਕੰਵਰ ਸੰਧੂ ਨੂੰ 'ਆਪ' ਨੇ ਮੁਅੱਤਲ ਕੀਤਾ ਹੋਇਆ ਹੈ। ਹੁਣ ਮਾਨਸ਼ਾਹੀਆ ਕਾਂਗਰਸ ਵਿੱਚ ਚਲੇ ਗਏ। ਹੁਣ ਵਿਧਾਇਕਾਂ ਦੀ ਗਿਣਤੀ 16 ਰਹਿ ਗਈ ਹੈ। ਚਰਚਾ ਹੈ ਕਿ ਅਗਲੇ ਦਿਨਾਂ ਵਿੱਚ ਕੁਝ ਵਿਧਾਇਕ ਹੋਰ ਅਸਤੀਫਾ ਦੇ ਸਕਦੇ ਹਨ। ਅਜਿਹੇ ਵਿੱਚ ਅਕਾਲੀ-ਬੀਜੇਪੀ ਦੇ ਕੁੱਲ 17 ਵਿਧਾਇਕ ਹਨ ਜੋ 'ਆਪ' ਨਾਲੋਂ ਜ਼ਿਆਦਾ ਬਣਦੇ ਹਨ।
ਭਾਵੇਂ 'ਆਪ' ਦੇ ਵਿਧਾਇਕਾਂ ਦੀ ਗਿਣਤੀ ਘਟ ਗਈ ਹੈ ਪਰ ਸਾਰੇ ਅਧਿਕਾਰ ਸਪੀਕਰ ਰਾਣਾ ਕੇਪੀ ਸਿੰਘ ਕੋਲ ਸੁਰੱਖਿਅਤ ਹਨ। ਜੇ ਉਨ੍ਹਾਂ ਅਕਾਲੀ-ਬੀਜੇਪੀ ਦੇ ਗਠਜੋੜ ਨੂੰ ਮਾਨਤਾ ਨਾ ਦਿੱਤੀ ਤਾਂ 'ਆਪ' ਕੋਲ ਕੁਰਸੀ ਸੁਰੱਖਿਅਤ ਰਹੇਗੀ ਨਹੀਂ ਤਾਂ ਅਕਾਲੀ-ਬੀਜੇਪੀ ਕੋਲ ਚਲੀ ਜਾਏਗੀ। ਇਸ ਬਾਰੇ ਸਪੀਕਰ ਨੇ ਕਿਹਾ ਕਿ ਹਾਲੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਏਗੀ। ਲੋਕ ਸਭਾ ਚੋਣਾਂ ਬਾਅਦ ਇਸ ਮਾਮਲੇ ਬਾਰੇ ਫੈਸਲਾ ਲਿਆ ਜਾਏਗਾ।
ਚੋਣਾਂ ਮਗਰੋਂ ਬਦਲੇਗੀ ਪੰਜਾਬ ਦੀ ਸਿਆਸਤ, 'ਆਪ' ਨੂੰ ਲੱਗੇਗਾ ਵੱਡਾ ਝਟਕਾ !
ਏਬੀਪੀ ਸਾਂਝਾ
Updated at:
28 Apr 2019 12:27 PM (IST)
ਚੋਣਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਵੱਡਾ ਬਦਲਾਅ ਆਉਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਣ ਦੀ ਸੰਭਾਵਨਾ ਹੈ। ਚਰਚਾ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ 'ਆਪ' ਤੋਂ ਵਿਰੋਧ ਧਿਰ ਦਾ ਰੁਤਬਾ ਖੁੱਸ ਸਕਦਾ ਹੈ। ਵਿਧਾਇਕਾਂ ਦੇ ਲਗਾਤਾਰ ਅਸਤੀਫਿਆਂ ਮਗਰੋਂ ਪਾਰਟੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਰੁਤਬਾ ਗਵਾਉਂਦੀ ਨਜ਼ਰ ਆ ਰਹੀ ਹੈ। ਹੁਣ ਸਿਰਫ ਸਪੀਕਰ ਦੇ ਫੈਸਲੇ ਦਾ ਹੀ ਸਹਾਰਾ ਰਹਿ ਗਿਆ ਹੈ।
- - - - - - - - - Advertisement - - - - - - - - -