ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਕਾਂਗਰਸ 'ਤੇ ਇਲਜ਼ਾਮ ਲਾਇਆ ਸੀ ਕਿ ਉਹ 10 ਕਰੋੜ ਰੁਪਏ ਵਿੱਚ 'ਆਪ' ਦੇ ਵਿਧਾਇਕ ਖਰੀਦ ਰਹੀ ਹੈ। ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਜਵਾਬ ਦਿੱਤਾ ਹੈ ਕਿ 'ਆਪ' ਪਹਿਲਾਂ ਆਪਣਾ ਘਰ ਸੰਭਾਲੇ। ਅੱਜ ਤੋਂ ਪਹਿਲਾਂ ਵੀ ਤੇ 'ਆਪ' ਟੁੱਟ ਚੁੱਕੀ ਹੈ, ਉਦੋਂ ਕਿਹੜਾ ਕਾਂਗਰਸ ਨੇ ਉਨ੍ਹਾਂ ਨੂੰ ਤੋੜਿਆ ਸੀ।
ਜਾਖੜ ਨੇ ਕਿਹਾ ਕਿ ਆਮ ਆਦਮੀ ਦੇ ਸਾਰੇ ਦਿੱਗਜ ਲੀਡਰ ਪਾਰਟੀ ਛੱਡ ਕੇ ਜਾ ਚੁੱਕੇ ਹਨ ਤੇ ਟੁੱਟੇ ਹੋਏ ਘਰ ਦੇ ਮੈਂਬਰ ਕਿਸੇ ਨਾ ਕਿਸੇ ਵਿਕਲਪ ਵੱਲ ਜ਼ਰੂਰ ਜਾਂਦੇ ਹਨ। ਇਸ ਦੇ ਨਾਲ ਹੀ ਰਾਜਾ ਵੜਿੰਗ ਵਾਲੇ ਮੁੱਦੇ ਬਾਰੇ ਬੋਲਦਿਆਂ ਜਾਖੜ ਨੇ ਕਿਹਾ ਕਿ ਰਾਜਾ ਵੜਿੰਗ 'ਤੇ ਲੱਗੇ ਇਲਜ਼ਾਮਾਂ ਤੋਂ ਸਾਫ ਹੁੰਦਾ ਹੈ ਕਿ ਅਕਾਲੀ ਦਲ ਪੂਰੀ ਤਰ੍ਹਾਂ ਬੌਖ਼ਲਾ ਚੁੱਕਿਆ ਹੈ।
ਜਾਖੜ ਨੇ ਆਮ ਆਦਮੀ ਪਾਰਟੀ ਦੇ ਸਾਰੇ ਇਲਜ਼ਾਮਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣਾ ਆਧਾਰ ਗੁਆ ਚੁੱਕੀ ਹੈ। ਦੱਸ ਦੇਈਏ ਕੱਲ੍ਹ ਸੰਗਰੂਰ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਭਗਵੰਤ ਮਾਨ ਨੇ ਕਾਂਗਰਸ 'ਤੇ ਉਕਤ ਇਲਜ਼ਾਮ ਲਾਇਆ ਸੀ। ਉਨ੍ਹਾਂ ਹਾਲ ਹੀ ਵਿੱਚ ਕਾਂਗਰਸ 'ਚ ਸ਼ਾਮਲ ਹੋਏ ਨਾਜਰ ਸਿੰਘ ਮਾਨਸ਼ਾਹੀਆ ਦਾ ਨਾਂ ਲੈਂਦਿਆਂ ਕਿਹਾ ਕਿ ਉਹ ਵੀ 10 ਕਰੋੜ ਕੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਦੀ ਕੁਰਸੀ ਲਈ ਵਿਕੇ ਹਨ।
10 ਕਰੋੜ 'ਚ 'ਆਪ' ਵਿਧਾਇਕ ਖਰੀਦਣ 'ਤੇ ਬੋਲੇ ਜਾਖੜ
ਏਬੀਪੀ ਸਾਂਝਾ
Updated at:
28 Apr 2019 11:32 AM (IST)
ਜਾਖੜ ਨੇ ਜਵਾਬ ਦਿੱਤਾ ਹੈ ਕਿ 'ਆਪ' ਪਹਿਲਾਂ ਆਪਣਾ ਘਰ ਸੰਭਾਲੇ। ਅੱਜ ਤੋਂ ਪਹਿਲਾਂ ਵੀ ਤੇ 'ਆਪ' ਟੁੱਟ ਚੁੱਕੀ ਹੈ, ਉਦੋਂ ਕਿਹੜਾ ਕਾਂਗਰਸ ਨੇ ਉਨ੍ਹਾਂ ਨੂੰ ਤੋੜਿਆ ਸੀ। ਜਾਖੜ ਨੇ ਕਿਹਾ ਕਿ ਆਮ ਆਦਮੀ ਦੇ ਸਾਰੇ ਦਿੱਗਜ ਲੀਡਰ ਪਾਰਟੀ ਛੱਡ ਕੇ ਜਾ ਚੁੱਕੇ ਹਨ ਤੇ ਟੁੱਟੇ ਹੋਏ ਘਰ ਦੇ ਮੈਂਬਰ ਕਿਸੇ ਨਾ ਕਿਸੇ ਵਿਕਲਪ ਵੱਲ ਜ਼ਰੂਰ ਜਾਂਦੇ ਹਨ।
- - - - - - - - - Advertisement - - - - - - - - -