ਚੰਡੀਗੜ੍ਹ: ਜਗਮੀਤ ਸਿੰਘ ਬਰਾੜ ਪੰਜਾਬ ਦੇ ਪੁਰਾਣੇ ਲੀਡਰਾਂ ਵਿੱਚੋਂ ਇੱਕ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਮਕਾਲੀ ਜਗਮੀਤ ਬਰਾੜ ਕਾਂਗਰਸ, ਤ੍ਰਿਣਮੂਲ ਕਾਂਗਰਸ 'ਚੋਂ ਹੁੰਦੇ ਹੋਏ ਕਈਆਂ ਨਾਲ ਗੰਢਤੁੱਪ ਕਰਕੇ ਮੁੜ ਤੋਂ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ।

ਸ਼ੁੱਕਰਵਾਰ ਨੂੰ ਸਮੁੱਚੇ ਬਾਦਲ ਪਰਿਵਾਰ ਨੇ ਮੁਕਤਸਰ ਸਾਹਿਬ ਵਿਖੇ ਬਰਾੜ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। ਇਸ ਮੌਕੇ ਬਿਕਰਮ ਮਜੀਠੀਆ ਵੀ ਹਾਜ਼ਰ ਸਨ। ਬਰਾੜ ਅਕਾਲੀ ਦਲ ਵਿੱਚ ਆਪਣੀ ਸ਼ਮੂਲੀਅਤ ਨੂੰ ਘਰ ਵਾਪਸੀ ਦਾ ਨਾਂ ਦੱਸ ਰਹੇ ਹਨ।

ਇੱਕ ਨਜ਼ਰੇ ਹੇਠ ਦਿੱਤੀ ਵੀਡੀਓ ਵੀ ਦੇਖ ਲਓ, ਜੋ ਸਾਲ 2016 ਦੀ ਹੈ। ਇਸ ਵੀਡੀਓ ਵਿੱਚ ਜਗਮੀਤ ਬਰਾੜ ਦੇ ਬਾਦਲ ਤੇ ਮਜੀਠੀਆ ਬਾਰੇ ਕਈ 'ਅਣਮੁੱਲੇ ਵਿਚਾਰ' ਦਿੱਤੇ ਹਨ। ਇਹ ਵੀਡੀਓ 21 ਮਈ 2016 ਦੀ ਹੈ, ਜਦੋਂ ਉਹ ਕਾਂਗਰਸ ਤੋਂ ਕੱਢੇ ਜਾ ਚੁੱਕੇ ਸਨ ਤੇ ਉਨ੍ਹਾਂ ਚੱਪੜਚਿੜੀ ਵਿੱਚ ਵੱਡਾ ਇਕੱਠ ਕਰ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਸੀ।

ਦੇਖੋ ਵੀਡੀਓ-