ਚੰਡੀਗੜ੍ਹ: ਕਿਸੇ ਵੇਲੇ ਕੱਟੜ ਕਾਂਗਰਸੀ ਰਹੇ ਜਗਮੀਤ ਬਰਾੜ ਹੁਣ ਸ਼੍ਰੋਮਣੀ ਅਕਾਲੀ ਦਲ (ਬ) ਦੀ ਤੱਕੜੀ ਵਿੱਚ ਤੁਲਣ ਜਾ ਰਹੇ ਹਨ। ਉਨ੍ਹਾਂ ਨੇ ਖੁਦ ਟਵੀਟ ਕਰਕੇ ਇਸ ਦਾ ਖੁਲਾਸਾ ਕੀਤਾ ਹੈ। ਦਿਲਚਸਪ ਹੈ ਕਿ ਬਰਾੜ ਉਸ ਵੇਲੇ ਅਕਾਲੀ ਦਲ ਵਿੱਚ ਜਾ ਰਹੇ ਹਨ ਜਦੋਂ ਪਾਰਟੀ ਖੁਦ ਵੱਡੇ ਸਿਆਸੀ ਸੰਕਟ ਵਿੱਚ ਘਿਰੀ ਹੋਈ ਹੈ।
ਬਰਾੜ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਰਹੇ ਹਨ। ਪਿਛਲੇ ਕਾਫੀ ਸਮੇਂ ਤੋਂ ਉਹ ਸਿਆਸਤ ’ਚ ਹਾਸ਼ੀਏ ’ਤੇ ਚਲੇ ਗਏ ਸੀ। ਬਰਾੜ ਹੁਣ ਆਪਣੀ ਸਿਆਸੀ ਪਾਰੀ ਨਵੇਂ ਸਿਰਿਉਂ ਕੱਟੜ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਨਾਲ ਸ਼ੁਰੂ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਬਰਾੜ ਨੇ ਕਾਂਗਰਸ ’ਚ ਸ਼ਮੂਲੀਅਤ ਲਈ ਪੂਰੀ ਵਾਹ ਲਾਈ ਪਰ ਗੱਲ ਨਹੀਂ ਬਣੀ।
ਸੂਤਰਾਂ ਅਨੁਸਾਰ 19 ਅਪਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਮੁਕਤਸਰ ਦੌਰੇ ਦੌਰਾਨ ਬਰਾੜ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਨ ਜਾ ਰਹੇ ਹਨ।
ਹੁਣ ਅਕਾਲੀਆਂ ਦੀ ਤੱਕੜੀ 'ਚ ਤੁਲਣਗੇ ਜਗਮੀਤ ਬਰਾੜ
ਏਬੀਪੀ ਸਾਂਝਾ Updated at: 18 Apr 2019 12:04 PM (IST)