ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ’ਚ ਨਾਮਜ਼ਦ ਜਗਤਾਰ ਸਿੰਘ ਤਾਰਾ ਨੂੰ ਬੁੜੈਲ ਜੇਲ੍ਹ ਬਰੇਕ ਮਾਮਲੇ ’ਚ ਚੰਡੀਗੜ੍ਹ ਦੇ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ਨੇ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ, ਜਿਸ ਨੂੰ ‘ਅੰਡਰ-ਗੋਨ’ ਕਰ ਦਿੱਤਾ ਹੈ। ਉਸ ਦੇ ਤਿੰਨ ਸਾਲ ਪਹਿਲਾਂ ਹੀ ਜੇਲ੍ਹ ’ਚ ਭੁਗਤ ਚੁੱਕੇ ਹਨ।
ਇਹ ਫ਼ੈਸਲਾ ਚੀਫ਼ ਜੁਡੀਸ਼ਲ ਮੈਜਿਸਟਰੇਟ ਡਾ. ਅਮਨ ਇੰਦਰ ਸਿੰਘ ਦੀ ਅਦਾਲਤ ਨੇ ਸੁਣਾਇਆ ਹੈ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ’ਚ ਕੇਸ ਦੀ ਸੁਣਵਾਈ ਦੌਰਾਨ ਜਗਤਾਰ ਸਿੰਘ ਤਾਰਾ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ’ਚ ਪੇਸ਼ ਕੀਤਾ ਜਿੱਥੇ ਤਾਰਾ ਨੇ ਜੇਲ੍ਹ ਬਰੇਕ ਮਾਮਲੇ ’ਚ ਆਪਣਾ ਦੋਸ਼ ਕਬੂਲਦੇ ਹੋਏ ਲਿਖਤੀ ਤੌਰ ’ਤੇ ਦਿੱਤਾ।
ਅਦਾਲਤ ਨੇ ਜਗਤਾਰ ਸਿੰਘ ਤਾਰਾ ਦੇ ਕਬੂਲਨਾਮੇ ਤੋਂ ਬਾਅਦ ਉਸ ਨੂੰ ਦੋਸ਼ੀ ਕਰਾਰ ਦਿੱਤਾ ਤੇ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਸਾਲ 2015 ਤੋਂ ਉਹ ਜੇਲ੍ਹ ’ਚ ਬੰਦ ਹੋਣ ਕਰਕੇ ਉਸ ਦੀ ਸਜ਼ਾ ਨੂੰ ਅੰਡਰਗੋਨ ਕਰਾਰ ਦਿੱਤਾ ਗਿਆ ਹੈ। ਜਗਤਾਰ ਸਿੰਘ ਤਾਰਾ ਅਜੇ ਜੇਲ੍ਹ ’ਚ ਬੰਦ ਰਹੇਗਾ।
ਉਸ ਖ਼ਿਲਾਫ਼ ਹਾਲੇ ਵੀ ਕਈ ਮਾਮਲੇ ਵਿਚਾਰ ਅਧੀਨ ਹਨ। ਦੱਸਣਯੋਗ ਹੈ ਕਿ 21 ਜਨਵਰੀ 2004 ਨੂੰ ਕੁਝ ਮੁਲਜ਼ਮ ਬੁੜੈਲ ਜੇਲ੍ਹ ਦੀ ਬੈਰਕ ਨੰਬਰ 7 ’ਚ ਬਾਥਰੂਮ ਸੀਟ ਨੂੰ ਉਖਾੜ ਕੇ 94 ਫੁੱਟ ਲੰਬੀ ਸੁਰੰਗ ਖੋਦ ਕੇ ਫ਼ਰਾਰ ਹੋ ਗਏ ਸਨ।
ਇਹ ਵੀ ਪੜ੍ਹੋ: CBSE Exams: 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਤੀਆਂ ਲਈ ਅਹਿਮ ਖਬਰ! ਟਰਮ-1 ਪ੍ਰੀਖਿਆਵਾਂ ਦੇ ਐਡਮਿਟ ਕਾਰਡ ਅੱਜ ਹੋਣਗੇ ਜਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/