ਨਵੀਂ ਦਿੱਲੀ: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਵੱਲੋਂ 10ਵੀਂ ਤੇ 12ਵੀਂ ਜਮਾਤ ਦੇ ਟਰਮ-1 ਪ੍ਰੀਖਿਆਵਾਂ ਦੇ ਐਡਮਿਟ ਕਾਰਡ ਵਿਦਿਆਰਥੀਆਂ ਨੂੰ ਅੱਜ ਜਾਰੀ ਕੀਤੇ ਜਾਣਗੇ। ਇਸ ਦੇ ਨਾਲ ਹੀ ਬੋਰਡ ਨੇ ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਹੜੇ ਸਕੂਲ ਆਪਣੇ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੈਕਟੀਕਲ ਤੇ ਅੰਦਰੂਨੀ ਮੁਲਾਂਕਣ ਪ੍ਰਕਿਰਿਆ 23 ਦਸੰਬਰ ਤਕ ਮੁਕੰਮਲ ਨਹੀਂ ਕਰਨਗੇ, ਉਨ੍ਹਾਂ ਨੂੰ ਬੋਰਡ ਵੱਲੋਂ ਭਾਰੀ ਜੁਰਮਾਨਾ ਲਾਇਆ ਜਾਵੇਗਾ ਤੇ ਉਸ ਸਕੂਲ ਦੇ ਵਿਦਿਆਰਥੀਆਂ ਦਾ ਨਤੀਜਾ ਵੀ ਰੋਕਿਆ ਜਾ ਸਕਦਾ ਹੈ।
ਸੀਬੀਐਸਈ ਦੀ 10ਵੀਂ ਜਮਾਤ ਦੀਆਂ ਮਾਈਨਰ ਵਿਸ਼ੇ ਦੀਆਂ ਪ੍ਰੀਖਿਆਵਾਂ 17 ਨਵੰਬਰ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 16 ਨਵੰਬਰ ਤੋਂ ਸ਼ੁਰੂ ਹੋ ਰਹੀਆਂ ਹਨ। ਇਸ ਲਈ ਵਿਦਿਆਰਥੀਆਂ ਨੂੰ ਐਡਮਿਟ ਕਾਰਡ 9 ਨਵੰਬਰ ਨੂੰ ਜਾਰੀ ਕੀਤੇ ਜਾਣਗੇ, ਜਿਸ ਸਬੰਧੀ ਵਿਸਥਾਰਤ ਜਾਣਕਾਰੀ ਬੋਰਡ ਦੀ ਵੈਬਸਾਈਟ ’ਤੇ ਉਸੇ ਦਿਨ ਪਾ ਦਿੱਤੀ ਜਾਵੇਗੀ।
ਇਹ ਵੀ ਪਤਾ ਲੱਗਾ ਹੈ ਕਿ ਕਈ ਸਕੂਲਾਂ ਨੇ ਆਪਣੇ ਵਿਦਿਆਰਥੀਆਂ ਦੇ ਪ੍ਰੈਕਟੀਕਲ ਤੇ ਮੁਲਾਂਕਣ ਦੇ ਅੰਕ ਹਾਲੇ ਵੀ ਬੋਰਡ ਨੂੰ ਨਹੀਂ ਭੇਜੇ, ਜਿਸ ਕਾਰਨ ਬੋਰਡ ਨੇ ਦੇਸ਼ ਭਰ ਦੇ ਕਈ ਸਕੂਲਾਂ ਨੂੰ ਨੋਟਿਸ ਜਾਰੀ ਕੀਤੇ ਹਨ। ਬੋਰਡ ਵੱਲੋਂ ਇਨ੍ਹਾਂ ਸਕੂਲਾਂ ’ਤੇ 50 ਹਜ਼ਾਰ ਰੁਪਏ ਤਕ ਜੁਰਮਾਨਾ ਲਾਇਆ ਜਾਵੇਗਾ। ਇਸ ਵਾਰ ਬੋਰਡ ਪ੍ਰੀਖਿਆ ਅਬਜੈਕਟਿਵ ਟਾਈਪ ਸਵਾਲਾਂ ’ਤੇ ਆਧਾਰਿਤ ਹੋਵੇਗੀ ਤੇ ਪ੍ਰੀਖਿਆ ਦਾ ਸਮਾਂ 90 ਮਿੰਟ ਦਾ ਹੋਵੇਗਾ।
ਸੀਬੀਐਸਈ ਨੇ 6 ਨਵੰਬਰ ਨੂੰ ਓਐੱਮਆਰ ਸ਼ੀਟ ਦੀ ਨਵੀਂ ਪ੍ਰਣਾਲੀ ਸਬੰਧੀ ਵਿਦਿਆਰਥੀਆਂ ਲਈ ਓਐੱਮਆਰ ਸ਼ੀਟ ਦੇ ਸੈਂਪਲ ਜਾਰੀ ਕੀਤੇ ਸਨ ਤੇ ਅੱਜ ਬੋਰਡ ਨੇ ਸਕੂਲ ਮੁਖੀਆਂ ਨੂੰ ਕਿਹਾ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਨਵੇਂ ਢੰਗ ਦੀ ਪ੍ਰੀਖਿਆ ਕਰਵਾਉਣ ਲਈ ਸਕੂਲ ਵਿੱਚ ਵਿਸ਼ੇਸ਼ ਜਮਾਤਾਂ ਲਾਉਣ। ਇਸ ਵਾਰ ਓਐਮਆਰ ਸ਼ੀਟ ਵਿਚ ਛੇ ਖਾਨੇ ਹੋਣਗੇ ਤੇ ਵਿਦਿਆਰਥੀ ਨੂੰ ਪਹਿਲੇ ਚਾਰ ਖਾਨਿਆਂ ਵਿੱਚ ਸਹੀ ਉਤਰ ਵਾਲੇ ਖਾਨੇ ਨੂੰ ਡਾਰਕ ਕਰਨਾ ਪਵੇਗਾ।
ਇਕ ਹੋਰ ਪੜਾਅ ਦਿੱਤਾ ਗਿਆ ਹੈ, ਵਿਦਿਆਰਥੀਆਂ ਨੂੰ ਆਖਰ ਵਿਚ ਇਸ ਸਵਾਲ ਦਾ ਜਵਾਬ ਦੁਬਾਰਾ ਪੰਜਵੇਂ ਖਾਨੇ ਵਿਚ ਵੀ ਦਰਜ ਕਰਨ ਲਈ ਕਿਹਾ ਗਿਆ ਹੈ ਜੇ ਕਿਸੇ ਵਿਦਿਆਰਥੀ ਨੇ ਇਸ ਖਾਨੇ ਵਿਚ ਸਵਾਲ ਦਾ ਜਵਾਬ ਦਰਜ ਨਹੀਂ ਕੀਤਾ ਤਾਂ ਉਸ ਸਵਾਲ ਦੇ ਅੰਕ ਨਹੀਂ ਦਿੱਤੇ ਜਾਣਗੇ।ਇਸ ਵਾਰ ਓਐੱਮਆਰ ਸ਼ੀਟਾਂ ’ਤੇ ਵਿਦਿਆਰਥੀਆਂ ਦੇ ਨਾਂ ਤੇ ਰੋਲ ਨੰਬਰ ਪਹਿਲਾਂ ਤੋਂ ਹੀ ਦਰਜ ਹੋਣਗੇ, ਜਿਸ ਦੀ ਤਸਦੀਕ ਲਈ ਵਿਦਿਆਰਥੀਆਂ ਨੂੰ ਹਸਤਾਖਰ ਕਰਨੇ ਪੈਣਗੇ।
ਇਹ ਵੀ ਪੜ੍ਹੋ: Punjab Cabinet Meeting: ਪੰਜਾਬ ਸਰਕਾਰ ਅੱਜ ਲਵੇਗੀ ਇਤਿਹਾਸਕ ਫੈਸਲਾ! ਅੱਜ ਕੈਬਨਿਟ ਮੀਟਿੰਗ 'ਚ ਲੱਗੇਗੀ ਮੋਹਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904
Education Loan Information:
Calculate Education Loan EMI