ਫ਼ਿਰੋਜ਼ਪੁਰ : ਪੰਜਾਬ ਦੀਆਂ ਜੇਲ੍ਹਾਂ 'ਚ ਬੰਦ ਕੈਦੀਆਂ ਤੋਂ ਨਸ਼ੀਲੇ ਪਦਾਰਥ ਅਤੇ ਮੋਬਾਇਲ ਫੋਨਾਂ ਦੀ ਬਰਾਮਦਗੀ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਐਸਟੀਐਫ ਦੀ ਟੀਮ ਨੇ ਜੇਲ੍ਹ ਹਸਪਤਾਲ ਵਿੱਚ ਤਾਇਨਾਤ ਡਾਕਟਰ ਨੂੰ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਨਸ਼ਾ ਪਹੁੰਚਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ 8 ਗ੍ਰਾਮ ਹੈਰੋਇਨ, 14 ਲਾਈਟਰ, ਚਾਂਦੀ ਦੇ ਕਾਗਜ਼ ਅਤੇ 10 ਰੁਪਏ ਦੇ ਸੜੇ ਹੋਏ ਨੋਟ ਬਰਾਮਦ ਹੋਏ ਹਨ। 



 

ਐਸਟੀਐਫ ਦੇ ਐਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਡਾਕਟਰ ਸ਼ਸ਼ੀ ਭੂਸ਼ਣ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਪਿਛਲੇ ਸੱਤ ਮਹੀਨਿਆਂ ਤੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਹਸਪਤਾਲ ਵਿੱਚ ਤਾਇਨਾਤ ਹੈ। ਐਸਟੀਐਫ ਨੇ ਵੀਰਵਾਰ ਨੂੰ ਦੋਸ਼ੀ ਡਾਕਟਰ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

 
ਜਾਣਕਾਰੀ ਅਨੁਸਾਰ ਇਹ ਜੇਲ੍ਹ ਵਿੱਚ ਬੰਦ ਕੈਦੀ ਅਰਸ਼ਦੀਪ, ਗੈਂਗਸਟਰ ਸੰਨੀ ਪ੍ਰਭਾਕਰ ਅਤੇ ਮਾਮੇ ਨਾਲ ਮਿਲ ਕੇ ਜੇਲ੍ਹ ਵਿੱਚ ਨਸ਼ੇੜੀਆਂ ਨੂੰ ਨਸ਼ਾ ਸਪਲਾਈ ਕਰਦਾ ਸੀ। ਉਸ ਕੋਲੋਂ 8 ਗ੍ਰਾਮ ਹੈਰੋਇਨ, 14 ਲਾਈਟਰ, ਚਾਂਦੀ ਦੇ ਕਾਗਜ਼ ਅਤੇ 10 ਰੁਪਏ ਦੇ ਸੜੇ ਹੋਏ ਨੋਟ ਬਰਾਮਦ ਹੋਏ ਹਨ।

ਐਸਪੀ ਨੇ ਦੱਸਿਆ ਕਿ ਉਹ ਦਵਾਈ ਦੇ ਬਹਾਨੇ ਕਈ ਨਸ਼ੇੜੀਆਂ ਨੂੰ ਨਸ਼ਾ ਦਿੰਦਾ ਸੀ। ਡਾਕਟਰ ਆਪਣੀ ਡਿਊਟੀ ਜੇਲ੍ਹ ਹਸਪਤਾਲ ਵਿੱਚ ਜ਼ਿਆਦਾ ਲਗਵਾਉਂਦਾ ਸੀ। ਡਾਕਟਰ ਦਾ ਪੁਲੀਸ ਰਿਮਾਂਡ ਲਿਆ ਜਾਵੇਗਾ ਤਾਂ ਜੋ ਪਤਾ ਲੱਗ ਸਕੇ ਕਿ ਉਸ ਨਾਲ ਕੌਣ -ਕੌਣ ਲੋਕ ਮਿਲੇ ਹੋਏ ਹਨ। ਜੇਲ੍ਹ ਵਿੱਚ ਬਹੁਤ ਆਸਾਨੀ ਨਾਲ ਨਸ਼ਾ ਪਹੁੰਚ ਰਿਹਾ ਹੈ। ਕਈ ਵਾਰ ਜੇਲ੍ਹ ਹਸਪਤਾਲ ਦੀ ਛੱਤ ਤੋਂ ਗੇਂਦ 'ਚ ਨਸ਼ੀਲਾ ਪਦਾਰਥ ਮਿਲਿਆ ਹੈ।

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।