ਜਲੰਧਰ : ਆਰ.ਐਸ.ਐਸ. ਲੀਡਰ ਬ੍ਰਿਗੇਡੀਅਰ ਜਗਦੀਸ਼ ਗਗਨੇਜਾ 'ਤੇ ਹਮਲੇ ਤੋਂ ਬਾਅਦ ਮੌਤ ਦੇ ਮਾਮਲੇ ਵਿੱਚ ਸੀਨੀਅਰ ਕਾਂਗਰਸੀ ਲੀਡਰ ਸੁਨੀਲ ਜਾਖੜ ਨੇ ਕਿਹਾ ਕਿ ਗਗਨੇਜਾ ਦੀ ਮੌਤ 'ਤੇ ਮੁੱਖ ਮੰਤਰੀ ਬਾਦਲ ਨੂੰ ਨੈਤਿਕਤਾ ਦੇ ਆਧਾਰ 'ਤੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ। ਜਾਖੜ ਨੇ ਕਿਹਾ ਕਿ ਗਗਨੇਜਾ ਦੀ ਮੌਤ ਤੋਂ ਬਾਅਦ ਉੱਥੇ ਪੁਲਿਸ ਨੇ ਇੰਨੀ ਸਿਕਊਰਿਟੀ ਕਿਉਂ ਲਾਈ? ਇਸ ਤੋਂ ਪਹਿਲਾਂ ਜਿੱਥੇ ਵੀ ਹਾਈ ਅਲਰਟ ਕੀਤਾ ਹੈ, ਉੱਥੇ ਹੀ ਘਟਨਾਵਾਂ ਵਧੀਆਂ ਹਨ।
ਜਾਖੜ ਨੇ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਨੇ ਵਿਦੇਸ਼ੀ ਤੱਤਾਂ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਸੀ ਪਰ ਸੁਖਬੀਰ ਨੇ ਇਸ ਵਿੱਚ ਵਿਦੇਸ਼ੀ ਹੱਥ ਦਾ ਹਵਾਲਾ ਦੇ ਕੇ ਜਾਂਚ ਸੀ.ਬੀ.ਆਈ. ਨੂੰ ਸੌਂਪ ਦਿੱਤੀ ਸੀ। ਜਾਖੜ ਨੇ ਸੁਖਬੀਰ ਬਾਦਲ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਕਾਂਗਰਸ ਗਵਰਨਰ ਨਾਲ ਮੁਲਾਕਾਤ ਕਰਕੇ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਵੀ ਮੰਗ ਕਰੇਗੀ।
ਇਹ ਹੀ ਨਹੀਂ ਜਾਖੜ ਨੇ ਨਸ਼ੇ ਦੇ ਮੁੱਦੇ 'ਤੇ ਵੀ ਸੁਖਬੀਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇੱਕ ਡਾਟਾ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਦੇਸ਼ ਭਰ ਵਿੱਚ ਡਰੱਗ ਮਾਮਲੇ ਤੇ ਗੈਰ ਕਾਨੂੰਨੀ ਹਥਿਆਰਾਂ ਦੇ ਕੇਸ ਪੰਜਾਬ ਵਿੱਚ ਕਿੰਨਾ ਜ਼ਿਆਦਾ ਹਨ?
2013 ਵਿੱਚ ਇੰਡੀਆ ਵਿੱਚ 26658 ਕੇਸ ਦਰਜ ਹੋਏ। ਇਨ੍ਹਾਂ ਵਿੱਚੋਂ ਪੰਜਾਬ ਵਿੱਚ 11,265 ਕੇਸ ਸਨ।
2014 ਵਿੱਚ ਇੰਡੀਆ ਵਿੱਚ 27,480 ਕੇਸ ਦਰਜ ਹੋਏ, ਜਿਸ ਵਿੱਚੋਂ 10,114 ਕੇਸ ਪੰਜਾਬ ਵਿੱਚ ਦਰਜ ਹੋਏ।
2015 ਵਿੱਚ ਭਾਰਤ ਵਿੱਚ 32559 ਕੇਸਾਂ ਵਿੱਚੋਂ ਪੰਜਾਬ ਵਿੱਚ 12,189 ਕੇਸ ਦਰਜ ਹੋਏ।