ਜਲੰਧਰ: ਨੇੜਲੇ ਲੰਮਾ ਪਿੰਡ ਇਲਾਕੇ ਵਿੱਚ ਤੜਕ ਸਵੇਰੇ ਇੱਕ ਮੰਦਭਾਗੀ ਘਟਨਾ ਵਾਪਰੀ ਜਿੱਥੇ ਇੱਕ ਘਰ ਅੰਦਰ ਅਚਾਨਕ ਅੱਗ ਲੱਗ ਗਈ। ਇਸ ਕਾਰਨ ਪਿਓ ਤੇ ਬੱਚੇ ਦੀ ਮੌਤ ਹੋ ਗਈ। ਜਦਕਿ ਮਾਂ ਤੇ ਇੱਕ ਹੋਰ ਬੱਚਾ ਅੱਗ 'ਚ ਬੁਰੀ ਤਰ੍ਹਾਂ ਝੁਲਸ ਗਏ।
ਹਾਸਲ ਜਾਣਕਾਰੀ ਮੁਤਾਬਕ ਗੈਸ ਪਾਈਪ ਲੀਕ ਹੋਣ ਕਾਰਨ ਅੱਗ ਚਲਾਉਣ 'ਤੇ ਸਿਲੰਡਰ ਫਟ ਗਿਆ ਤੇ ਘਰ 'ਚ ਅਚਾਨਕ ਅੱਗ ਲੱਗ ਗਈ। ਅੱਗ ਨੇ ਪੂਰੇ ਪਰਿਵਾਰ ਨੂੰ ਆਪਣੀ ਲਪੇਟ 'ਚ ਲੈ ਲਿਆ। ਪਰਵਾਸੀ ਮਜ਼ਦੂਰ ਦਾ ਇਹ ਪਰਿਵਾਰ ਸੀ ਜੋ ਘਟਨਾ ਸਮੇਂ ਘਰ ਅੰਦਰ ਮੌਜੂਦ ਸੀ। ਬਿਹਾਰ ਦੇ ਰਹਿਣ ਵਾਲੇ ਪਰਵਾਸੀ ਰਾਜ ਕੁਮਾਰ ਤੇ ਉਸ ਦੇ ਡੇਢ ਸਾਲ ਦੇ ਬੱਚੇ ਦੀ ਮੌਤ ਹੋ ਗਈ ਜਦਕਿ ਰਾਜ ਕੁਮਾਰ ਦੀ ਪਤਨੀ ਤੇ ਦੂਜਾ ਬੇਟਾ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਏ।
ਉਧਰ, ਘਟਨਾ ਦੀ ਸੂਚਨਾ ਮਿਲਦੇ ਹੀ ਫੋਰਮ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਏਡੀਸੀਪੀ ਵਨ ਸੋਹੇਲ ਮੀਰ ਮੌਕੇ ਤੇ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਰਾਜ ਕੁਮਾਰ ਜੋ ਬਿਹਾਰ ਦਾ ਰਹਿਣ ਵਾਲਾ ਸੀ, ਇੱਥੇ ਕਿਰਾਏ ਦੇ ਮਕਾਨ ਦੇ ਰਹਿੰਦਾ ਸੀ। ਸਵੇਰੇ ਗੈਸ ਪਾਈਪ ਲੀਕ ਹੋਣ ਕਰਕੇ ਪੂਰੇ ਘਰ ਵਿੱਚ ਗੈਸ ਫੈਲੀ ਹੋਈ ਸੀ।
ਇਸ ਦੌਰਾਨ ਗੈਸ ਚੁੱਲ੍ਹੇ ਨੂੰ ਕਿਸੇ ਕੰਮ ਲਈ ਜਲਾਇਆ ਗਿਆ ਜਿਸ ਕਰਕੇ ਪੂਰੇ ਘਰ ਵਿਚ ਅੱਗ ਲੱਗ ਗਈ। ਇਸ ਅੱਗ ਵਿੱਚ ਰਾਜ ਕੁਮਾਰ ਉਸ ਦੇ ਡੇਢ ਸਾਲ ਦੇ ਬੇਟੇ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਤੇ ਉਸ ਦੇ ਦੂਸਰੇ ਬੱਚੇ ਨੂੰ ਅੱਗ ਨਾਲ ਝੁਲਸ ਜਾਣ ਕਰਕੇ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਸਵੇਰੇ-ਸਵੇਰੇ ਲੇਬਰ ਚੌਕ 'ਤੇ ਮਜ਼ਦੂਰਾਂ 'ਚ ਜਾ ਬੈਠੇ ਰਾਜਾ ਵੜਿੰਗ, ਬੋਲੇ, ਇਨ੍ਹਾਂ ਬਾਰੇ ਨਾ ਸਾਡੀ ਸਰਕਾਰ ਨੇ ਕੁਝ ਸੋਚਿਆ ਤੇ ਨਾ ਹੀ ਹੁਣ ਆਮ ਆਦਮੀ ਪਾਰਟੀ ਕੁਝ ਕਰ ਰਹੀ..