ਜਲੰਧਰ: ਭਗਤ ਸਿੰਘ ਕਲੋਨੀ ਵਿੱਚ ਅੱਗ ਲੱਗਣ ਨਾਲ ਅਫਰਾ-ਤਫਰੀ ਦਾ ਮਾਹੌਲ ਬਣ ਗਿਆ। ਜਦੋਂ ਉੱਥੇ ਸਿਲੰਡਰ ਵਿੱਚ ਬਲਾਸਟ ਹੋਣ ਨਾਲ 35 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਅੱਗ ਲੱਗਣ ਦਾ ਕਾਰਨ ਝੁੱਗੀ ਵਿੱਚ ਪਏ ਸਿੰਲਡਰ ਦਾ ਅਚਾਨਕ ਫਟ ਜਾਣਾ ਦੱਸਿਆ ਜਾ ਰਿਹਾ ਹੈ। ਧਮਾਕੇ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਸਿੰਲਡਰ ਵਿੱਚੋਂ ਗੈਸ ਕੱਢ ਕੇ ਦੂਜੇ ਸਿਲੰਡਰ ਵਿੱਚ ਭਰਨ ਦਾ ਕੰਮ ਕੀਤਾ ਜਾਂਦਾ ਸੀ। ਇਨ੍ਹਾਂ ਨੂੰ ਕਈ ਵਾਰ ਮਨ੍ਹਾ ਵੀ ਕੀਤਾ ਗਿਆ ਸੀ। ਅੱਗ ਲੱਗਣ ਦੀ ਖਬਰ ਮਿਲਦੇ ਹੀ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਤੇ ਘੰਟਿਆਂ ਦੀ ਮੁਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ।
ਜਲੰਧਰ 'ਚ ਸਿੰਲਡਰ ਬਲਾਸਟ ਹੋਣ ਨਾਲ 35 ਝੁੱਗੀਆਂ ਸੜ ਕੇ ਸੁਆਹ
ਏਬੀਪੀ ਸਾਂਝਾ | 12 Mar 2021 01:06 PM (IST)
ਭਗਤ ਸਿੰਘ ਕਲੋਨੀ ਵਿੱਚ ਅੱਗ ਲੱਗਣ ਨਾਲ ਅਫਰਾ-ਤਫਰੀ ਦਾ ਮਾਹੌਲ ਬਣ ਗਿਆ। ਜਦੋਂ ਉੱਥੇ ਸਿਲੰਡਰ ਵਿੱਚ ਬਲਾਸਟ ਹੋਣ ਨਾਲ 35 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਅੱਗ ਲੱਗਣ ਦਾ ਕਾਰਨ ਝੁੱਗੀ ਵਿੱਚ ਪਏ ਸਿੰਲਡਰ ਦਾ ਅਚਾਨਕ ਫਟ ਜਾਣਾ ਦੱਸਿਆ ਜਾ ਰਿਹਾ ਹੈ।
ਜਲੰਧਰ 'ਚ ਸਿੰਲਡਰ ਬਲਾਸਟ ਹੋਣ ਨਾਲ 35 ਝੁੱਗੀਆਂ ਸੜ ਕੇ ਸੁਆਹ | Jalandhar LPG Cylinder Blast around 35 Slums burnt to ashes