ਚੰਡੀਗੜ: ਮੌਸਮ ਨੇ ਕਰਟਵ ਲਈ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਵੀਰਵਾਰ ਰਾਤ ਤੋਂ ਬੱਦਲਵਾਈ ਬਣੀ ਹੋਈ ਹੈ। ਇਸ ਦੇ ਨਾਲ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਸ਼ੁੱਕਰਵਾਰ ਸਵੇਰ ਸਮੇਂ ਕਈ ਥਾਵਾਂ 'ਤੇ ਬਾਰਸ਼ ਨੇ ਵੀ ਦਸਤਕ ਦਿੱਤੀ ਹੈ। 


ਬਰਨਾਲਾ, ਗੁਰਦਾਸਪੁਰ ਜ਼ਿਲ੍ਹਿਆਂ 'ਚ ਜਿੱਥੇ ਬੱਦਲ ਛਾਏ ਹੋਏ ਹਨ ਉੱਥੇ ਹੀ ਬਾਰਿਸ਼ ਵੀ ਹੋਈ ਹੈ। ਪਿਛਲੇ ਕਈ ਦਿਨਾਂ ਤੋਂ ਮੌਸਮ 'ਚ ਕਾਫੀ ਗਰਮੀ ਮਹਿਸੂਸ ਕੀਤੀ ਜਾਣ ਲੱਗੀ ਸੀ।


ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਇਕ ਮਹੀਨਾ ਅਗੇਤੀ ਗਰਮੀ ਮਹਿਸੂਸ ਕੀਤੀ ਜਾ ਰਹੀ ਸੀ। ਪਰ ਹੁਣ ਇਕ ਵਾਰ ਮੌਸਮ 'ਚ ਠੰਡਕ ਮਹਿਸੂਸ ਕੀਤੀ ਜਾ ਰਹੀ ਹੈ।