ਜਲੰਧਰ: ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਐਕਸ਼ਨ ਤੋਂ ਬਾਅਦ ਜਲੰਧਰ ਦੇ ਨਿਗਮ ਹਾਊਸ ਦੀ ਪਹਿਲੀ ਮੀਟਿੰਗ ਕਾਫੀ ਹੰਗਾਮੇਦਾਰ ਹੋਈ। ਕਈ ਕੌਂਸਲਰਾਂ ਨੇ ਇਲਜ਼ਾਮ ਲਾਏ ਕਿ ਬਿਲਡਿੰਗ ਬ੍ਰਾਂਚ ਦੇ ਅਫ਼ਸਰ ਨਾਜਾਇਜ਼ ਉਸਾਰੀਆਂ ਕਰਵਾਉਂਦੇ ਹਨ ਤੇ ਇਸ ਬਦਲੇ ਮੋਟੀ ਰਿਸ਼ਵਤ ਲੈਂਦੇ ਹਨ ਅਤੇ ਲੋਕਾਂ ਨੂੰ ਇਸ ਦਾ ਜਵਾਬ ਉਨ੍ਹਾਂ ਨੂੰ ਦੇਣਾ ਪੈਂਦਾ ਹੈ। ਮੇਅਰ ਜਗਦੀਸ਼ ਰਾਜਾ ਨੇ ਵੀ ਚਾਰਜਸ਼ੀਟ ਕਰਨ ਦੀ ਗੱਲ ਆਖ ਕੇ ਅਫ਼ਸਰਾਂ ਤੋਂ ਜਵਾਬ ਮੰਗ ਲਿਆ।   ਸਿੱਧੂ ਦੇ ਐਕਸ਼ਨ ਤੋਂ ਬਾਅਦ ਇਹ ਪਹਿਲੀ ਫੁੱਲ ਹਾਊਸ ਮੀਟਿੰਗ ਵਿੱਚ ਵੀ ਸਿੱਧੂ ਦੇ ਕਾਰਵਾਈ ਦੇ ਚਰਚੇ ਹੁੰਦੇ ਰਹੇ। ਕਈ ਕੌਂਸਲਰਾਂ ਨੇ ਇਲਜ਼ਾਮ ਲਗਾਏ ਕਿ ਬਿਲਡਿੰਗ ਬ੍ਰਾਂਚ ਦੇ ਅਫਸਰ ਰਿਸ਼ਵਤ ਲੈਂਦੇ ਹਨ। ਇੱਕ ਕੌਂਸਲਰ ਨੇ ਬਿਲਡਿੰਗ ਇੰਸਪੈਕਟ ਦਾ ਨਾਂਅ ਲੈ ਕੇ ਕਿਹਾ ਕਿ ਉਹ ਰਿਸ਼ਵਤ ਦੀ ਮੰਗ ਕਰਦੇ ਹਨ। ਇਸ ਤੋਂ ਬਾਅਦ ਮੇਅਰ ਜਗਦੀਸ਼ ਰਾਜਾ ਨੇ ਉਸ ਅਫ਼ਸਰ ਨੂੰ ਚਾਰਜਸ਼ੀਟ ਕਰਨ ਦੀ ਗੱਲ ਆਖ ਦਿੱਤੀ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਲੰਧਰ ਵਿੱਚ ਨਾਜਾਇਜ਼ ਉਸਾਰੀਆਂ ਖਿਲਾਫ ਮੁਹਿੰਮ ਛੇੜੀ ਹੋਈ ਹੈ। ਸਿੱਧੂ ਦੀ ਮੁਹਿੰਮ ਦਾ ਸਥਾਨਕ ਵਿਧਾਇਕ ਵੱਲੋਂ ਵਿਰੋਧ ਕੀਤੇ ਜਾਣ ਤੋਂ ਬਾਅਦ ਮੰਤਰੀ ਨੇ ਜਲੰਧਰ ਮੇਅਰ ਨੂੰ ਹਾਲਾਤ ਠੀਕ ਕਰਨ ਲਈ 5 ਜੁਲਾਈ ਤਕ ਦਾ ਸਮਾਂ ਦਿੱਤਾ ਹੈ।