ਜਲੰਧਰ: ਸਥਾਨਕ ਨਿੱਜੀ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਪੜ੍ਹਾਉਣ ਵਾਲੇ ਇੱਕ ਕਸ਼ਮੀਰੀ ਪ੍ਰੋਫੈਸਰ ਨੂੰ ਪੁਲਵਾਮਾ ਹਮਲੇ ’ਤੇ ਕੁਮੈਂਟ ਕਰਨਾ ਮਹਿੰਗਾ ਪੈ ਗਿਆ। ਉਨ੍ਹਾਂ ਦੇ ਕੁਮੈਂਟ ਕਰਨ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਜਿਸ ਮਗਰੋਂ ਪ੍ਰੋਫੈਸਰ ਨੌਕਰੀ ਛੱਡ ਕੇ ਮੁੜ ਕਸ਼ਮੀਰ ਚਲੇ ਗਏ ਹਨ।
ਦਰਅਸਲ ਪ੍ਰੋਫੈਸਰ ਨੇ ਪੁਲਵਾਮਾ ਹਮਲੇ ਦੇ ਸਬੰਧ ਵਿੱਚ ਸੋਸ਼ਲ ਮੀਡੀਆ ’ਤੇ ਕੁਝ ਟਿੱਪਣੀ ਕਰ ਦਿੱਤੀ ਸੀ। ਇਸ ਪਿੱਛੋਂ ਉਹ ਆਪਣੇ ਘਰ ਚਲੇ ਗਏ। ਜਦੋਂ ਵਾਪਿਸ ਆਏ ਤਾਂ ਇੱਥੇ ਕਾਫੀ ਹੰਗਾਮਾ ਹੋਇਆ। ਉਨ੍ਹਾਂ ਮੁਤਾਬਿਕ ਕਿਸੇ ਨੇ ਉਨ੍ਹਾਂ ਦੀ ਪੋਸਟ ਨੂੰ ਐਡਿਟ ਕਰਕੇ ਸੋਸ਼ਲ ਮੀਡੀਆ ’ਤੇ ਪੋਸਟ ਕਰ ਦਿੱਤਾ ਜਿਸ ’ਤੇ ਲੋਕ ਗੁੱਸਾ ਹੋ ਗਏ।
ਜਦੋਂ ਕੁਝ ਲੋਕ ਇਸ ਦਾ ਵਿਰੋਧ ਕਰਨ ਉਨ੍ਹਾਂ ਦੇ ਘਰ ਆਏ ਤਾਂ ਉਨ੍ਹਾਂ ਪੁਲਿਸ ਨੂੰ ਫੋਨ ਕੀਤਾ। ਇਸ ਮਗਰੋਂ ਪੁਲਿਸ ਨੇ ਉਹਨੂੰ ਕਸ਼ਮੀਰ ਜਾਣ ਵਾਲੀ ਬੱਸ ਵਿੱਚ ਬਿਠਾ ਦਿੱਤਾ। ਇਸ ਬਾਰੇ ਯੂਨੀਵਰਸਿਟੀ ਦਾ ਕਹਿਣਾ ਹੈ ਕੇ ਪ੍ਰੋਫੈਸਰ ਨੇ ਖ਼ੁਦ ਉਨ੍ਹਾਂ ਨੂੰ ਨੌਕਰੀ ਛੱਡਣ ਦੀ ਗੱਲ ਕਹੀ ਜੋ ਮੈਨੇਜਮੈਂਟ ਨੇ ਮੰਨ ਲਈ ਪਰ ਉਨ੍ਹਾਂ ਨੂੰ ਕਿਸੇ ਸੋਸ਼ਲ ਮੀਡੀਆ ਪੋਸਟ ਬਾਰੇ ਨਹੀਂ ਪਤਾ ਸੀ।