ਜਲੰਧਰ: ਬੀਤੇ ਦਿਨੀਂ ਜਲੰਧਰ '15 ਸਾਲਾ ਲੜਕੀ ਤੋਂ ਕੁਝ ਬਦਮਾਸ਼ਾਂ ਨੇ ਲੁੱਟ-ਖੋਹ ਕਰਨ ਦੀ ਕੋਸ਼ਿਸ਼ ਕੀਤੀ। ਇਸ 'ਚ ਬਦਮਾਸ਼ ਕਾਮਯਾਬ ਨਹੀਂ ਹੋ ਸਕੇ। ਇਸ ਦਾ ਕਾਰਨ ਹੈ ਕਿ ਬਗੈਰ ਡਰੇ 15 ਸਾਲਾ ਕੁਸੁਮ ਉਨ੍ਹਾਂ ਬਦਮਾਸ਼ਾਂ ਨਾਲ ਭਿੜ ਗਈ। ਦੱਸ ਦਈਏ ਕਿ ਇਨ੍ਹਾਂ ਦੋ ਬਦਮਾਸ਼ਾਂ ਵਿੱਚੋਂ ਇੱਕ ਨੂੰ ਕੁਸੁਮ ਕਰਕੇ ਹੀ ਪੁਲਿਸ ਗ੍ਰਿਫ਼ਤਾਰ ਕਰ ਸਕੀ।

ਇਸ ਹਾਦਸੇ 'ਚ ਕੁਸੁਮ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਕੁਸੁਮ ਦੀ ਬਹਾਦਰੀ 'ਤੇ ਹੁਣ ਉਸ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ। ਇਸ ਦੇ ਨਾਲ ਹੀ ਜਦੋਂ ਏਬੀਪੀ ਸਾਂਝਾ ਦੀ ਟੀਮ ਨੇ ਕੁਸੁਮ ਨਾਲ ਖਾਸ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਜੂਡੋ, ਕਰਾਟੇ, ਤਾਈਕਵਾਂਡੋ ਕਰਦੀ ਹੈ। ਇਸੇ ਕਰਕੇ ਉਹ ਬਦਮਾਸ਼ਾਂ ਦਾ ਮੁਕਾਬਲਾ ਕਰ ਸਕੀ।



ਇਸ ਦੇ ਨਾਲ ਹੀ ਉਸ ਨੇ ਸਮਾਜ ਦੀਆ ਕੁੜੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਸੁਰੱਖਿਆ ਲਈ ਸੈਲਫ-ਡਿਫੈਂਸ ਜ਼ਰੂਰ ਸਿੱਖਣ। ਇਸ ਦੇ ਨਾਲ ਹੀ ਹੁਣ ਕੁਸੁਮ ਕੁੜੀਆਂ ਨੂੰ ਕਰਾਟੇ ਸਿਖਾਉਣ ਦੀ ਵੀ ਤਿਆਰੀ ਕਰ ਰਹੀ ਹੈ।

ਕੁਸੁਮ ਦੀ ਇਸ ਬਹਾਦਰੀ 'ਤੇ ਉਸ ਦਾ ਮਾਤਾ ਨੇ ਏਬੀਪੀ ਸਾਂਝਾ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ 'ਤੇ ਮਾਣ ਹੈ। ਉਹ ਖੁਦ ਚਾਹੁੰਦੀ ਸੀ ਕਿ ਉਨ੍ਹਾਂ ਦੀ ਧੀ ਇਸੇ ਤਰ੍ਹਾਂ ਦੀ ਬਹਾਦਰ ਬਣੇ।



ਉਧਰ, ਜਲੰਧਰ ਪੁਲਿਸ ਦੇ ਜੁਆਇੰਟ ਕਮਿਸ਼ਨਰ ਚਰਨਜੀਤ ਸਿੰਘ ਨੇ ਕਿਹਾ ਕਿ ਕੁਸਮ ਦਾ ਨਾਂ ਬਹਾਦਰੀ ਪੁਰਸਕਾਰ ਲਈ ਭੇਜਿਆ ਜਾਵੇਗਾ। ਕੁਸਮ ਨੇ ਬੜੀ ਦਲੇਰੀ ਨਾਲ ਮੁਲਜ਼ਮਾਂ ਦਾ ਸਾਹਮਣਾ ਕੀਤਾ। ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਤੇ ਦੂਜੇ ਮੁਲਜ਼ਮ ਦੀ ਭਾਲ ਹੈ। ਦੱਸ ਦਈਏ ਕਿ ਦੋਨਾਂ 'ਤੇ ਪਹਿਲਾਂ ਵੀ ਕਈ ਕੇਸ ਹੋਏ ਹਨ। ਇਹ ਕੋਰੋਨਾ ਕਰਕੇ ਜੇਲ੍ਹ ਤੋਂ ਪੈਰੋਲ 'ਤੇ ਆਏ ਹਨ।

ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ 'ਤੇ ਹੋਏ ਹਮਲੇ ਦੀ ਐਸਆਈਟੀ ਵੱਲੋਂ ਜਾਂਚ ਸ਼ੁਰੂ, ਮਿਲੇ ਕੁਝ ਅਹਿਮ ਸਬੂਤ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904