ਚੰਡੀਗੜ੍ਹ: ਦੇਸ਼ ਭਰ ਦੀਆਂ ਜੇਲ੍ਹਾਂ 'ਚੋਂ ਸਭ ਤੋਂ ਮਾੜੇ ਹਾਲਾਤ ਪੰਜਾਬ ਦੀਆਂ ਜੇਲ੍ਹਾਂ ਦੇ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਨੇ ਪੰਜਾਬ ਦੀਆਂ ਜੇਲ੍ਹਾਂ 'ਤੇ ਸਵਾਲ ਚੁੱਕੇ ਹਨ। ਹਾਲਾਂਕਿ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਕਈ ਵਾਰ ਪੰਜਾਬ ਦੀਆਂ ਜੇਲ੍ਹਾਂ ਦੇ ਸੁਧਾਰ ਦੀ ਗੱਲ ਕਹਿ ਚੁੱਕੇ ਹਨ।
ਦਰਅਸਲ ਪਿਛਲੇ ਸਾਲ ਪੰਜਾਬ ਦੀਆਂ ਜੇਲ੍ਹਾਂ 'ਚ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਹੋਈਆਂ। ਫਾਹਾ ਲੈ ਕੇ ਕੈਦੀਆਂ ਵੱਲੋਂ ਆਤਮਹੱਤਿਆ ਕਰਨ ਦੇ ਮਾਮਲੇ 'ਚ ਯੂਪੀ ਤੋਂ ਬਾਅਦ ਪੰਜਾਬ ਦਾ ਦੂਜਾ ਨੰਬਰ ਹੈ।
ਇੱਕ ਸਾਲ 'ਚ ਜੇਲ੍ਹਾਂ 'ਚ 117 ਮੌਤਾਂ ਹੋਈਆਂ, 20 ਕਤਲ ਇੱਕ ਸਾਲ 'ਚ ਹੋਏ। ਜੇਲ੍ਹਾਂ 'ਚੋਂ ਕੈਦੀਆਂ ਦੇ ਭੱਜਣ ਦੇ ਮਾਮਲੇ 'ਚ ਪੰਜਾਬ ਦਾ 5ਵਾਂ ਨੰਬਰ ਹੈ। ਪਿਛਲੇ ਇੱਕ ਸਾਲ 'ਚ ਪੰਜਾਬ ਦੀਆਂ ਜੇਲ੍ਹਾਂ 'ਚੋਂ 23 ਕੈਦੀ ਭੱਜੇ। ਇਸ ਤੋਂ ਇਲਾਵਾ ਜੇਲ੍ਹ ਦੇ ਅੰਦਰ ਕੁੱਟਮਾਰ ਕਾਰਨ 61 ਲੋਕ ਜ਼ਖ਼ਮੀ ਹੋਏ।
ਲੌਕਡਾਊਨ 'ਚ ਢਿੱਲ ਦਾ ਸਨੀ ਲਿਓਨ ਨੇ ਲਿਆ ਲਾਹਾ, ਦੇਖੋ ਤਸਵੀਰਾਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ