ਜਲੰਧਰ: ਫਿਲੀਪੀਂਸ ਦੇ ਮਨੀਲਾ ‘ਚ ਜਲੰਧਰ ਦੇ ਆਦਮਪੁਰ ਦੇ ਰਹਿਣ ਵਾਲੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੁਲਜ਼ਮਾਂ ਨੇ ਗਗਨਦੀਪ ਸਿੰਘ (25) ਨੂੰ ਪੰਜ ਗੋਲੀਆਂ ਮਾਰੀਆਂ। ਗਗਨ ਮਨੀਲਾ ‘ਚ ਪਿਛਲੇ ਅੱਠ ਮਹੀਨਿਆਂ ਤੋਂ ਰਹਿ ਰਿਹਾ ਸੀ। ਜਿੱਥੇ ਉਹ ਫਾਈਨਾਂਸਰ ਕੋਲ ਰਿਕਵਰੀ ਦਾ ਕੰਮ ਕਰਦਾ ਸੀ।

ਮ੍ਰਿਤਕ ਗਗਨਦੀਪ ਆਦਮਪੁਰ ਤੇ ਪਿੰਡ ਹਰਿਪੁਰ ਦਾ ਰਹਿਣ ਵਾਲਾ ਸੀ। ਗਗਨ ਨੂੰ ਬੀਤੇ ਦਿਨ ਰਾਹ ‘ਚ ਕੁਝ ਨੌਜਵਾਨਾਂ ਨੇ ਘੇਰ ਕੇ ਉਸ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਸੀ। ਹੁਣ ਗਗਨ ਦੇ ਕਤਲ ਦੀ ਤਸਵੀਰਾਂ ਸਾਹਮਣੇ ਆਈਆਂ ਹਨ।

ਤਸਵੀਰਾਂ ‘ਚ ਗਗਨ ਦੇ ਸਰੀਰ ‘ਤੇ ਪੰਜ ਗੋਲੀਆਂ ਦੇ ਨਿਸ਼ਾਨ ਨਜ਼ਰ ਆ ਰਹੇ ਹਨ। ਮਨੀਲਾ ‘ਚ ਇਹ ਕੋਈ ਪਹਿਲਾ ਮੌਕਾ ਨਹੀਂ ਹੈ। ਇੱਥੇ ਪਹਿਲਾਂ ਵੀ ਫਾਈਨਾਂਸ ਦਾ ਕੰਮ ਰਕਨ ਵਾਲੇ ਨੌਜਵਾਨਾਂ ਦਾ ਕਤਲ ਹੋ ਚੁੱਕਿਆ ਹੈ।