Punjab News: ਮੋਗਾ ਜਿਲ੍ਹਾ ਦੇ ਹਲਕਾ ਬਾਗਾਪੁਰਾਣਾ ਦੇ ਪਿੰਡ ਰੋਡੇ ਦੇ ਰਹਿਣ ਵਾਲੇ 26 ਸਾਲਾਂ ਜਸਪ੍ਰੀਤ ਸਿੰਘ ਦਾ ਮਨੀਲਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਜੋ ਰੋਜ਼ੀ ਰੋਟੀ ਕਮਾਉਣ ਲਈ ਮਨੀਲਾ ਵਿੱਚ ਕਰੀਬ 5 ਸਾਲ ਪਹਿਲਾਂ ਗਿਆ ਸੀ। 


ਬੀਤੇ ਕੱਲ ਜਦੋ ਉਹ ਆਪਣੇ ਕੰਮ 'ਤੇ ਜਾ ਰਿਹਾ ਸੀ ਤਾਂ ਕਿਸੇ ਅਣਪਛਾਤੇ ਵਿਅਕਤੀ ਵਲੋਂ ਉਸ ਨੂੰ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿਤਾ। ਜਸਪ੍ਰੀਤ ਸਿੰਘ ਦੇ ਦੋ ਭਰਾ ਅਤੇ ਇੱਕ ਭੈਣ ਹੈ ਜੋ ਪਿੰਡ ਰੋਡੇ ਵਿੱਚ ਹਨ ਜਿਨ੍ਹਾਂ ਦਾ ਪਾਲਣ ਪੋਸ਼ਣ ਨਾਨਕੇ ਪਰਿਵਾਰ ਨੇ ਕੀਤਾ ਹੈ ਕਿਉਂਕਿ ਜਸਪ੍ਰੀਤ ਸਿੰਘ ਦੇ ਪਿਤਾ ਦੀ ਮੌਤ ਛੋਟੇ ਬਚਪਨ ਵਿੱਚ ਹੀ ਹੋਈ ਸੀ ਜਿਸ ਕਰਕੇ ਉਨ੍ਹਾਂ ਨੂੰ ਨਾਨਕੇ ਪਰਿਵਾਰ ਨੇ ਪਾਲਿਆ ਸੀ।