ਚੰਡੀਗੜ੍ਹ: ਜੱਸੀ ਆਨਰ ਕਿਲਿੰਗ ਮਾਮਲੇ ਨੂੰ 20 ਸਾਲ ਹੋ ਚੁੱਕੇ ਹਨ ਅਤੇ 20 ਸਾਲ ਬਾਅਦ ਮੁਲਜ਼ਮ ਜੱਸੀ ਦੀ ਮਾਂ ਅਤੇ ਮਾਮੇ ਨੂੰ ਕੈਨੇਡੀਅਨ ਸਰਕਾਰ ਨੇ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਹੈ। ਪੰਜਾਬ 'ਚ 18 ਸਾਲ ਪਹਿਲਾਂ ਅਣਖ ਦੀ ਖਾਤਰ ਇੱਕ ਪਰਿਵਾਰ ਨੇ ਕੈਨੇਡਾ 'ਚ ਜੰਮੀ ਆਪਣੀ ਧੀ ਜਸਵਿੰਦਰ ਸਿੱਧੂ (ਜੱਸੀ) ਦਾ ਕਤਲ ਕਰਵਾ ਦਿੱਤਾ ਸੀ ਕਿਉਂਕਿ ਉਸ ਨੇ ਆਪਣੇ ਪਰਿਵਾਰ ਦੀ ਮਰਜ਼ੀ ਖਿਲਾਫ ਸੁਖਵਿੰਦਰ ਸਿੰਘ ਸਿੱਧੂ (ਮਿੱਠੂ) ਨਾਲ ਵਿਆਹ ਕਰਵਾ ਲਿਆ ਸੀ।



ਜੱਸੀ ਦੀ ਮਾਂ ਮਲਕੀਅਤ ਕੌਰ ਅਤੇ ਮਾਮੇ ਸੁਰਜੀਤ ਸਿੰਘ ਬਦੇਸ਼ਾ 'ਤੇ ਕਤਲ ਦੇ ਦੋਸ਼ ਲੱਗੇ ਹਨ ਅਤੇ ਕੈਨੇਡੀਅਨ ਨਾਗਰਿਕ ਹੋਣ ਕਾਰਨ ਉਹ ਉੱਥੇ ਹੀ ਹਨ। ਹੁਣ ਉਨ੍ਹਾਂ ਨੂੰ ਭਾਰਤ ਲਿਆਂਦਾ ਕੀਤਾ ਗਿਆ ਹੈ।

ਕੈਨੇਡਾ  ‘ਚ ਜਨਮੀ ਜੱਸੀ ਦੀ ਮੁਲਾਕਾਤ ਆਟੋ ਡ੍ਰਾਈਵਰ ਮਿੱਠੂ ਨਾਲ ਪੰਜਾਬ ਦੇ ਜਾਰਾਓ ‘ਚ  ਸਾਲ 1996 ‘ਚ ਹੋਈ ਸੀ। ਜਿਸ ਤੋਂ ਬਾਅਦ ਦੋਵਾਂ ‘ਚ ਪਿਆਰ ਹੋ ਗਿਆ। 1999 ‘ਚ ਜੱਸੀ ਫੇਰ ਕੈਨੇਡਾ ਤੋਂ ਭਾਰਤ ਆਈ ਅਤੇ ਉਸ ਨੇ ਮਿੱਠੂ ਨਾਲ ਵਿਆਹ ਕਰ ਲਿਆ।



ਦੱਸ ਦਈਏ ਕਿ ਜੱਸੀ ਦਾ ਕਤਲ ਜੂਨ 2000 ‘ਚ ਮਿੱਠੂ ਦੇ ਪਿੰਡ ਦੇ ਨੇੜੇ ਹੋਇਆ ਸੀ। ਪੰਜਾਬ ਪੁਲਿਸ ਨੇ ਇਸ ਨੂੰ ਆਨਰ ਕਿਲਿੰਗ ਕਰਾਰ ਦਿੱਤਾ ਸੀ, ਜਿਸ ਨੂੰ ਜੱਸੀ ਦੀ ਮਾਂ ਮਲਕੀਅਤ ਸਿੱਧੂ ਅਤੇ ਮਾਮਾ ਸੁਰਜੀਤ ਬਦੇਸ਼ਾ ਨੇ ਕੈਨੇਡਾ ‘ਚ ਬੈਟ ਕੇ ਪਲਾਨ ਕੀਤਾ ਸੀ। ਇਸ ਦੇ ਸਬੂਤ ਵੀ ਪੁਲਿਸ ਨੂੰ ਮਿਲੇ ਸੀ।

ਜਨਵਰੀ 2012 'ਚ ਮਲਕੀਅਤ ਕੌਰ ਅਤੇ ਸੁਰਜੀਤ ਸਿੰਘ ਨੂੰ ਹਿਰਾਸਤ 'ਚ ਲਿਆ ਗਿਆ ਸੀ। ਮਈ 2014 'ਚ ਬ੍ਰਿਟਿਸ਼ ਕੋਲੰਬੀਆ ਦੇ ਜੱਜ ਨੇ ਮਲਕੀਅਤ ਅਤੇ ਸੁਰਜੀਤ ਨੂੰ ਭਾਰਤ ਹਵਾਲੇ ਕਰਨ ਦਾ ਹੁਕਮ ਦਿੱਤਾ ਸੀ।