Sikh pilgrimage: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜਿਆ ਗਿਆ ਸੀ, ਜਿਸ ਨੂੰ ਲੈ ਕੇ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਪਾਕਿਸਤਾਨ ਗਏ ਸ਼ਰਧਾਲੂਆਂ ਨੇ ਉੱਥੋਂ ਦੇ ਪ੍ਰਬੰਧ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।
ਸ਼ਰਧਾਲੂਆਂ ਦਾ ਕਹਿਣਾ ਹੈ ਕਿ 100 ਕਿਲੋਮੀਟਰ ਦੇ ਸਫ਼ਰ ਨੂੰ 12 ਘੰਟਿਆਂ 'ਚ ਪੂਰਾ ਕੀਤਾ ਗਿਆ ਤੇ ਇੰਨਾ ਸਮਾਂ ਬੱਸ 'ਚ ਬੈਠੇ ਰਹਿਣ ਕਾਰਨ ਦੋ ਬਜ਼ੁਰਗ ਸ਼ਰਧਾਲੂਆਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Punjab news: ਸ੍ਰੀ ਮੁਕਤਸਰ ਸਾਹਿਬ ਵਿੱਚ ਪੁਲਿਸ ਵਿਭਾਗ ਵੱਲੋਂ ਇੱਕ ਵਿਸ਼ਾਲ ਪੈਦਲ ਮਾਰਚ ਅਤੇ ਸਾਇਕਲ ਰੈਲੀ ਆਯੋਜਿਤ
ਉਨ੍ਹਾਂ ਕਿਹਾ ਕਿ ਉੱਥੇ ਖਾਣ ਅਤੇ ਰਹਿਣ ਲਈ ਪ੍ਰਬੰਧ ਨਹੀਂ ਕੀਤੇ ਗਏ ਸਨ, ਰਾਤ ਦਾ ਖਾਣਾ ਅਗਲੇ ਦਿਨ ਸਵੇਰੇ ਦਿੱਤਾ ਗਿਆ। ਇਸ ਦੇ ਨਾਲ ਹੀ ਲਾਹੌਰ ਵਿੱਚ ਸ਼ਰਧਾਲੂਆਂ ਲਈ ਕਈ ਘੰਟਿਆਂ ਤੱਕ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਤੱਕ ਨਹੀਂ ਖੋਲ੍ਹੇ ਗਏ।