ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੂਬਾ ਸਰਕਾਰ ਅੱਗੇ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਅਪੀਲ ਕੀਤੀ ਹੈ।ਕੋਰੋਨਾਵਾਇਰਸ ਕਾਰਨ ਲੱਗੇ ਦੇਸ਼ ਵਿਆਪੀ ਲੌਕਡਾਊਨ ਕਾਰਨ ਦੇਸ਼ ਭਰ ਦੇ ਸਾਰੀ ਧਾਰਮਿਕ ਸਥਾਨ ਬੰਦ ਕੀਤੇ ਗਏ ਹਨ।

ਜਥੇਦਾਰ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਦਾ ਵੀ ਬਿਆਨ ਆ ਚੁੱਕਾ ਹੈ ਕਿ ਧਾਰਮਿਕ ਸਥਾਨ ਮਨੁੱਖ ਲਈ ਜ਼ਰੂਰੀ ਸੇਵਾਵਾਂ ਦੇ ਵਿੱਚ ਹੀ ਆਉਂਦੇ ਹਨ ਇਸ ਲਈ ਧਾਰਮਿਕ ਸਥਾਨਾਂ ਨੂੰ ਸ਼ਰਧਾਲੂਆਂ ਲਈ ਖੋਲ ਦਿੱਤਾ ਜਾਣਾ ਚਾਹੀਦਾ ਹੈ।

ਪਾਕਿਸਤਾਨ 'ਚ ਫਸੇ ਸ਼ਰਧਾਲੂਆਂ ਬਾਰ੍ਹੇ ਗੱਲ ਕਰਦੇ ਹੋਏ ਭਾਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਕਿਸਤਾਨ, ਅਫ਼ਗ਼ਾਨਿਸਤਾਨ ਸਮੇਤ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਜ਼ਰੂਰੀ ਹੈ, ਸਰਕਾਰਾਂ ਨੂੰ ਇਸ ਲਈ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ। 6 ਜੂਨ ਨੂੰ ਅਪਰੇਸ਼ਨ ਬਲਿਊ ਸਟਾਰ ਦੀ ਬਰਸੀ ਸਮਾਗਮ ਬਾਰ੍ਹੇ ਉਨ੍ਹਾਂ ਕਿਹਾ ਕਿ ਅਜੇ ਭਾਰਤ ਸਰਕਾਰ ਵੱਲੋਂ ਅਗਲੇ ਲੌਕਡਾਊਨ ਦੇ ਆਦੇਸ਼ ਆਉਣੇ ਬਾਕੀ ਹਨ ਇਸ ਕਰਕੇ ਇਸ ਸਬੰਧੀ ਕੋਈ ਫੈਂਸਲਾ ਲਿਆ ਹਾਲੇ ਨਹੀਂ ਲਿਆ ਜਾਵੇਗਾ ।


ਇਹ ਵੀ ਪੜ੍ਹੋ: 
ਪੰਜਾਬ 'ਚ ਅੱਜ ਫਿਰ ਹੋਇਆ ਜਲਥਲ, ਅਗਲੇ ਤਿੰਨ ਦਿਨ ਵਰ੍ਹਦਾ ਰਹੇਗਾ ਮੀਂਹ

ਲੌਕਡਾਊਨ ਮਗਰੋਂ ਪੰਜਾਬ ਕਾਂਗਰਸ ਕਰੇਗੀ ਵੱਡਾ ਐਕਸ਼ਨ

ਲੌਕਡਾਊਨ ਵਧਾਉਣ ਦੀ ਤਿਆਰੀ! ਅਮਿਤ ਸ਼ਾਹ ਵੱਲੋਂ ਮੁੱਖ ਮੰਤਰੀਆਂ ਨਾਲ ਚਰਚਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ