ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਡੇਰਾ ਸਿਰਸਾ ਸੌਦਾ ਜਾਣ ਕਰ ਕੇ ਲਾਈ ਸਜ਼ਾ ਤੋਂ ਬਾਅਦ ਉਨ੍ਹਾਂ ਨੂੰ ਪ੍ਰਧਾਨ ਬਣਾਉਣ ਦੇ ਮਾਮਲੇ ਤੋਂ ਬਾਅਦ ਇਸ ਫੈਸਲੇ ਦਾ ਵਿਰੋਧ ਕਰ ਰਹੀਆਂ ਜੱਥੇਬੰਦੀਆਂ ਨੂੰ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਨਸੀਹਤ ਦਿੰਦਿਆਂ ਕਿਹਾ ਹੈ ਕਿ ਜੱਥੇਬੰਦੀਆਂ ਵੱਲੋਂ ਜਾਣ ਬੁੱਝ ਕੇ ਇਸ ਵਿਵਾਦ ਨੂੰ ਤੂਲ ਨਾ ਦਿੱਤਾ ਜਾਵੇ।

ਜੱਥੇਦਾਰ ਨੇ ਇਸ ਮਾਮਲੇ ਤੇ ਆਪਣੀ ਚੁੱਪੀ ਤੋੜਦਿਆਂ ਇੱਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਜਦੋਂ ਵੀ ਕਿਸੇ ਸਿੱਖ ਨੂੰ ਤਨਖ਼ਾਹੀਆ ਕਰਾਰ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਅਕਾਲ ਤਖ਼ਤ ਵਲੋਂ ਜਾਰੀ ਆਦੇਸ਼ਾਂ ਮੁਤਾਬਿਕ ਹੀ ਸੇਵਾ ਕਰਨੀ ਹੁੰਦੀ ਹੈ ਅਤੇ ਆਪਣੀ ਭੁੱਲ ਬਖ਼ਸ਼ਾਉਣੀ ਹੁੰਦੀ ਹੈ। ਜੇਕਰ ਕੋਈ ਸਿੱਖ ਨਿਮਾਣਾ ਹੋ ਕੇ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਮੰਨਦਾ ਹੈ ਅਤੇ ਹੁਕਮਾਂ ਮੁਤਾਬਿਕ ਆਪਣੀ ਸੇਵਾ ਪੂਰੀ ਕਰਕੇ ਮੁਆਫੀ ਮੰਗਦਾ ਹੈ ਤਾਂ ਉਸ ਨੂੰ ਬਖ਼ਸ਼ ਦਿੱਤਾ ਜਾਂਦਾ ਹੈ ਅਤੇ ਫਿਰ ਤੋਂ ਸਿੱਖ ਧਰਮ (ਪੰਥ) ਵਿੱਚ ਸ਼ਾਮਿਲ ਕਰ ਲਿਆ ਜਾਂਦਾ ਹੈ।

ਉਨ੍ਹਾਂ ਸੂਰਬੀਰ ਯੋਧੇ ਜੱਸਾ ਸਿੰਘ ਰਾਮਗੜ੍ਹੀਆ ਅਤੇ ਬਾਬਾ ਸੰਤਾ ਸਿੰਘ ਦਾ ਕਿ ਅਜਿਹਾ ਕਈ ਵਾਰ ਹੋ ਚੁੱਕਾ ਹੈ ਕਿ ਕਈ ਸਿਆਸੀ ਜਾਂ ਧਾਰਮਿਕ ਆਗੂਆਂ ਨੂੰ ਤਨਖ਼ਾਹ ਲਗਾਈ ਜਾ ਚੁੱਕੀ ਹੈ ਪਰ ਜਦੋਂ ਉਹ ਹੁਕਮਾਂ ਮੁਤਾਬਿਕ ਨਿਮਾਣਾ ਹੋ ਕੇ ਆਪਣੀ ਸੇਵਾ ਕਰਦੇ ਹਨ ਅਤੇ ਗ਼ਲਤੀ ਨਾ ਕਾਰਨ ਦਾ ਪ੍ਰਣ ਕਰਦੇ ਹਨ ਤਾਂ ਉਨ੍ਹਾਂ ਨੂੰ ਮੁੜ ਪੰਥ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਜੇਕਰ ਕੋਈ ਆਕੀ ਹੋ ਕੇ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਹੋਏ ਹੁਕਮਾਂ ਦੀ ਪਾਲਣਾ ਨਾ ਕਰੇ ਅਤੇ ਆਪਣੀ ਗ਼ਲਤੀ ਨੂੰ ਨਾ ਸਵੀਕਾਰੇ ਤਾਂ ਉਸਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਂਦਾ ਹੈ।

ਹੁਣ ਕਿਹਾ ਕਿ ਪਿਛਲੇ ਸਮੇਂ ਵਿੱਚ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਉਨ੍ਹਾਂ ਦੀ ਗ਼ਲਤੀ ਕਰ ਕੇ ਸੇਵਾ ਲਾਈ ਗਈ ਸੀ ਅਤੇ ਉਨ੍ਹਾਂ ਨੇ ਹੁਕਮਾਂ ਮੁਤਾਬਿਕ ਆਪਣੀ ਗ਼ਲਤੀ ਕਬੂਲਦਿਆਂ ਸੇਵਾ ਪੂਰੀ ਕੀਤੀ। ਇਸ ਤੋਂ ਬਾਦ ਉਨ੍ਹਾਂ ਨੂੰ ਮੁੜ ਪੰਥ ਵਿੱਚ ਸ਼ਾਮਿਲ ਕੀਤਾ ਜਾ ਚੁੱਕਾ ਹੈ।

ਜੱਥੇਦਾਰ ਨੇ ਕਿਹਾ ਕਿ ਸੇਵਾ ਪੂਰੀ ਕਰ ਕੇ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਚੁੱਕੇ ਕਿਸੇ ਵੀ ਸਿੱਖ ਜਾ ਸਿਆਸੀ ਲੀਡਰ ਖਿਲਾਫ ਕੋਈ ਵੀ ਅਜਿਹੀ ਬਿਆਨਬਾਜ਼ੀ ਨਾ ਕੀਤੀ ਜਾਵੇ ਜਿਸ ਨਾਲ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ।

ਹੁਣ ਇੱਥੇ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਡੇਰਾ ਸਿਰਸਾ ਜਾਣ ਵਾਲੇ ਸਾਰੇ ਸਿਆਸੀ ਲੀਡਰਾਂ ਨੂੰ ਭਾਵੇਂ ਉੱਥੇ ਜਾਣ ਕਰਕੇ ਧਾਰਮਿਕ ਸਜ਼ਾ ਸੁਣਾਈ ਗਈ ਸੀ ਤੇ ਉਨ੍ਹਾਂ ਸੇਵਾ ਪੂਰੀ ਉਨ੍ਹਾਂ ਨੂੰ ਮੁਆਫੀ ਦੇ ਦਿੱਤੀ ਗਈ ਹੈ। ਪਰ ਆਪਣੀ ਗ਼ਲਤੀ ਕਬੂਲਣ ਤੋਂ ਬਾਅਦ ਸਜ਼ਾ ਪੂਰੀ ਪੂਰੀ ਕਰ ਚੁੱਕੇ ਲੌਂਗੋਵਾਲ ਹੁਣ ਇਹ ਕਹਿ ਰਹੇ ਹਨ ਕਿ ਉਹ ਤਾਂ ਕਦੇ ਡੇਰੇ ਵਿੱਚ ਗਏ ਹੀ ਨਹੀਂ। ਜੇਕਰ ਉਹ ਡੇਰਾ ਸੱਚਾ ਸੌਦਾ ਨਹੀਂ ਗਏ ਤਾਂ ਫਿਰ ਉਨ੍ਹਾਂ ਨੇ ਧਰਮਿਕਮ ਸਜ਼ਾ ਕਿਉਂ ਭੁਗਤੀ?