ਚੰਡੀਗੜ੍ਹ: ਗੁਰਦਾਸਪੁਰ 'ਚ ਏਜੰਟਾਂ ਦਾ ਕਾਰਾ ਸਾਹਮਣੇ ਆਇਆ ਹੈ। ਜ਼ਿਲ੍ਹੇ ਦੇ ਬਟਾਲਾ ਦੇ ਪਿੰਡ ਹਸਨਪੁਰ ਕਲਾਂ 'ਚ ਇਕ ਮਹਿਲਾ ਮਨਜੀਤ ਕੌਰ ਨੂੰ ਏਜੰਟ ਨੇ ਮਲੇਸ਼ੀਆ ਕਹਿ ਕੇ ਸਾਊਦੀ ਅਰਬ ਭੇਜ ਦਿੱਤਾ ਹੈ। ਪਰਿਵਾਰ ਨੂੰ ਉਸ ਮੌਕੇ ਇਸ ਗੱਲ ਦਾ ਪਤਾ ਲੱਗਾ ਜਦੋਂ ਮਹਿਲਾ ਨੇ ਚੋਰੀਓਂ ਪਰਿਵਾਰ ਨੂੰ ਫੋਨ ਕੀਤਾ।
ਪੀੜਤ ਪਰਿਵਾਰ ਨੇ ਮਹਿਲਾ ਨੂੰ ਵਾਪਸ ਲਿਆਉਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਜ ਨੂੰ ਬੇਨਤੀ ਕੀਤੀ ਹੈ ਕਿ ਉਹ ਮਹਿਲਾ ਨੂੰ ਵਾਪਸ ਲਿਆਉਣ। ਪੀੜਤ ਮਹਿਲਾ ਦੀਆਂ ਧੀਆਂ ਨੇ ਇਕ ਵੀਡਿਓ ਵੀ ਜਾਰੀ ਕੀਤਾ ਹੈ ਜੋ ਉਸ ਨੂੰ ਮੌਜੂਦ ਹਾਲਤ ਨੂੰ ਬਿਆਨ ਕਰਦਾ ਹੈ। ਉਨ੍ਹਾਂ ਵੀਡਿਓ 'ਚ ਕਿਹਾ ਹੈ ਕਿ ਏਜੰਟ ਨੇ ਉਨ੍ਹਾਂ ਨੂੰ ਮਾਂ ਨੂੰ ਮਲੇਸ਼ੀਆ ਕਿਹਾ ਸੀ ਪਰ ਮੈਨੂੰ ਸਾਊਦੀ ਅਰਬ ਭੇਜਿਆ ਗਿਆ ਹੈ। ਮਹਿਲਾ ਦੀਆਂ ਧੀਆਂ ਨੇ ਰੋਂਦਿਆਂ ਹੋਇਆ ਵਿਦੇਸ਼ ਮੰਤਰਾਲੇ ਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਸਾਡੀ ਮਾਂ ਨੂੰ ਜਲਦ ਭਾਰਤ ਲਿਆਂਦਾ ਜਾਵੇ।ਉਨ੍ਹਾਂ ਕਿਹਾ ਕਿ ਕਿ ਸਾਡੇ ਮਾਂ 'ਤੇ ਸਾਊਦੀ ਅਰਬ 'ਚ ਵੱਡੇ ਤਸ਼ੱਦਦ ਢਾਹੇ ਜਾ ਰਹੇ ਹਨ।
ਡੀਐਸਪੀ ਸੁੱਚਾ ਸਿੰਘ ਬੱਲ ਨੇ ਕਿਹਾ ਹੈ ਕਿ ਮਨਜੀਤ ਕੌਰ ਦੇ ਪਰਿਵਾਰ ਨੇ ਸ਼ਿਕਾਇਤ ਦਿੱਤੀ ਹੈ ਤੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲੇ ਨੂੰ ਵੀ ਸੂਚਿਤ ਕੀਤਾ ਗਿਆ ਹੈ ਤੇ ਜਲਦ ਹੀ ਏਜੰਟ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।