ਲੁਧਿਆਣਾ: ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਕਾਰਗਿਲ ਵਿੱਚ ਤਾਇਨਾਤ ਸਮਰਾਲਾ ਨੇੜਲੇ ਪਿੰਡ ਢੀਂਡਸਾ ਦੇ ਫੌਜੀ ਜਵਾਨ ਪਲਵਿੰਦਰ ਸਿੰਘ ਦੀ ਲਾਸ਼ ਦਰਾਸ ਦਰਿਆ ’ਚੋਂ ਕੱਢ ਲਈ ਗਈ ਹੈ। 17 ਦਿਨ ਪਹਿਲਾਂ ਪਲਵਿੰਦਰ ਸਿੰਘ ਆਪਣੇ ਇੱਕ ਹੋਰ ਅਫ਼ਸਰ ਨਾਲ ਜੀਪ ’ਤੇ ਜਾ ਰਿਹਾ ਸੀ ਕਿ ਜੀਪ ਦਰਾਸ ਦਰਿਆ ਵਿੱਚ ਡਿੱਗ ਗਈ।

ਦੋਵਾਂ ਦੀ ਭਾਲ ਵਿੱਚ ਲੱਗੀਆਂ ਭਾਰਤੀ ਫੌਜ ਦੀਆਂ ਟੀਮਾਂ ਨੇ ਅੱਜ ਪਲਵਿੰਦਰ ਸਿੰਘ ਦੀ ਲਾਸ਼ ਦਰਿਆ ਵਿੱਚੋਂ ਕੱਢ ਲਈ ਹੈ। ਡਿਊਟੀ ਦੌਰਾਨ ਦੇਸ਼ ਦੀ ਰਾਖੀ ਲਈ ਸ਼ਹੀਦ ਹੋਏ ਜਵਾਨ ਦਾ ਸ਼ੁੱਕਰਵਾਰ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਨਾਨਕੇ ਪਿੰਡ ਰਾਮਪੁਰ ਵਿੱਚ ਸਸਕਾਰ ਕੀਤਾ ਜਾਵੇਗਾ।