ਪਠਾਨਕੋਟ: ਦੇਸ਼ 'ਚ ਭਾਰੀ ਵਿਰੋਧ ਤੋਂ ਬਾਅਦ ਵੀ ਜੇਈਈ ਮੇਨਜ਼ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ। ਇਸ ਦੇ ਨਾਲ ਹੀ ਪੰਜਾਬ ਦੇ ਪਠਾਨਕੋਟ 'ਚ ਸ਼੍ਰੀ ਸਾਈ ਕਾਲਜ ਵਿੱਚ ਪ੍ਰੀਖਿਆ ਸੈਂਟਰ ਬਣਾਇਆ ਗਿਆ ਹੈ ਜਿੱਥੇ ਅੱਜ ਤੋਂ ਕੋਰੋਨਾ ਕਾਲ 'ਚ ਸ਼ੁਰੂ ਹੋਈਆਂ ਪ੍ਰੀਖਿਆਵਾਂ ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਸੁਰੱਖਿਆ ਸਬੰਧੀ ਕੀਤੇ ਇੰਤਜ਼ਾਮਾਂ ਦਾ ਜਾਇਜ਼ਾ ਏਬੀਪੀ ਸਾਂਝਾ ਦੀ ਟੀਮ ਨੇ ਲਿਆ।

ਦੱਸ ਦਈਏ ਕਿ ਸੈਂਟਰ ਦਾ ਜਾਇਜ਼ਾ ਲੈਣ ਗਈ ਏਬੀਪੀ ਸਾਂਝਾ ਦੀ ਟੀਮ ਨੇ ਪ੍ਰੀਖਿਆ ਕੇਂਦਰ 'ਚ ਕੋਈ ਕੋਰੋਨਾ ਸਬੰਧੀ ਸਾਮਾਨ ਨਹੀਂ ਵੇਖਿਆ ਪਰ ਇੱਥੇ NSUI ਦੇ ਵਿਦਿਆਰਥੀਆਂ ਨੇ ਪ੍ਰੀਖਿਆ ਦੇਣ ਆਏ ਵਿਦਿਆਰਥੀਆਂ ਨੂੰ ਕੋਰੋਨਾ ਤੋਂ ਬਚਣ ਦਾ ਸਾਮਾਨ ਮੁਹੱਈਆ ਕਰਵਾਇਆ।

ਜਦੋਂਕਿ NTA ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ, ਜੋ ਇਹ ਹਨ।

* ਇੱਕ ਥਾਂ 'ਤੇ ਘੱਟ ਵਿਦਿਆਰਥੀ ਇਕੱਠਾ ਹੋਣ, ਉਸ ਲਈ ਇਮਤਿਹਾਨ ਵਿੱਚ ਵਧੇਰੇ ਸਲੋਟ ਬਣਾਏ ਗਏ ਹਨ ਤੇ 100 ਹੀ ਵਿਦਿਆਰਥੀਆਂ ਨੂੰ ਇੱਕ ਵਾਰ 'ਚ ਬੁਲਾਇਆ ਜਾਵੇਗਾ।

*
ਬੱਚੇ ਪ੍ਰੀਖਿਆ ਕੇਂਦਰ ਵਿੱਚ ਮਾਸਕ ਤੋਂ ਬਗੈਰ ਪ੍ਰਵੇਸ਼ ਨਹੀਂ ਕਰਨਗੇ। ਪ੍ਰੀਖਿਆ ਕੇਂਦਰ ਵਿੱਚ ਪਹੁੰਚਣ ਵਾਲੇ ਬੱਚਿਆਂ ਨੂੰ ਇਮਤਿਹਾਨ ਦੇਣ ਲਈ ਤਿੰਨ ਲੇਅਰ ਮਾਸਕ ਵੀ ਦਿੱਤੇ ਜਾਣਗੇ।

*
ਜੇ ਕੇਂਦਰ ਵਿੱਚ ਦਾਖਲੇ ਸਮੇਂ ਕਿਸੇ ਵਿਦਿਆਰਥੀ ਦੇ ਸਰੀਰ ਦਾ ਤਾਪਮਾਨ ਵੱਧ ਹੁੰਦਾ ਹੈ, ਤਾਂ ਉਸ ਨੂੰ ਇੱਕ ਵੱਖਰੇ ਕਮਰੇ ਵਿੱਚ ਰੱਖਿਆ ਜਾਵੇਗਾ ਤੇ ਉੱਥੇ ਇਮਤਿਹਾਨ ਕਰਵਾਇਆ ਜਾਵੇਗਾ।

*
ਬੱਚਿਆਂ ਲਈ ਐਡਮਿਟ ਕਾਰਡ ਦੇ ਨਾਲ ਕੋਰੋਨਾ ਨਾਲ ਸਬੰਧਤ ਜਾਣਕਾਰੀ ਵਾਲਾ ਫਾਰਮ ਭਰਨਾ ਤੇ ਇਸ ਨੂੰ ਘਰ ਤੋਂ ਕੇਂਦਰ ਵਿੱਚ ਲਿਆਉਣਾ ਜ਼ਰੂਰੀ ਹੈ।

*
ਇਮਤਿਹਾਨ ਕੇਂਦਰ ਵਿੱਚ ਪ੍ਰੀਖਿਆ ਦੀ ਸ਼ੁਰੂਆਤ ਤੋਂ ਪਹਿਲਾਂ ਤੇ ਬਾਅਦ ਵਿੱਚ ਬੱਚਿਆਂ ਲਈ ਸੈਨੇਟਾਈਜ਼ ਕਰਨਾ ਬੇਹੱਦ ਜ਼ਰੂਰੀ ਹੈ।

*
ਇਮਤਿਹਾਨ ਖਤਮ ਹੋਣ ਤੋਂ ਬਾਅਦ ਬੱਚਿਆਂ ਨੂੰ ਦਾਖਲਾ ਕਾਰਡ ਤੇ ਰਫ ਸੀਟ ਸੈਂਟਰ ਵਿੱਚ ਬਣਾਏ ਡੱਬੇ 'ਚ ਪਾਉਣੀ ਪਏਗੀ। ਜੇਕਰ ਕੋਈ ਬੱਚਾ ਅਜਿਹਾ ਨਹੀਂ ਕਰਦਾ, ਤਾਂ ਉਸ ਨੂੰ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ।


ਸਖ਼ਤ ਵਿਰੋਧ ਦੇ ਬਾਵਜੂਦ ਜੇਈਈ ਮੇਨਜ਼ ਦੀਆਂ ਪ੍ਰੀਖਿਆਵਾਂ ਸ਼ੁਰੂ, ਕੋਰੋਨਾ ਕਰਕੇ ਘੱਟ ਗਿਣਤੀ 'ਚ ਪਹੁੰਚੇ ਵਿਦਿਆਰਥੀ

ਕੋਰੋਨਾਵਾਇਰਸ ਅਤੇ ਸਾਰੇ ਵਿਰੋਧਾਂ ਦਰਮਿਆਨ ਅੱਜ ਤੋਂ ਸ਼ੁਰੂ ਹੋਏ ਜੇਈਈ ਮੇਨ ਦੀਆਂ ਪ੍ਰੀਖਿਆਵਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Education Loan Information:

Calculate Education Loan EMI