ਬਿਜਲੀ ਮਹਿਕਮੇ 'ਚ ਨਿਕਲੀਆਂ ਲਾਈਨਮੈਨਾਂ ਦੀਆਂ 2800 ਨੌਕਰੀਆਂ
ਏਬੀਪੀ ਸਾਂਝਾ | 15 Dec 2017 12:20 PM (IST)
ਜਲੰਧਰ: ਜੇਕਰ ਤੁਸੀਂ ਸਰਕਾਰੀ ਨੌਕਰੀ ਦੀ ਤਲਾਸ਼ ਵਿੱਚ ਹੋ ਤਾਂ ਤੁਹਾਡੇ ਲਈ ਚੰਗਾ ਮੌਕਾ ਹੈ। ਬਿਜਲੀ ਬੋਰਡ ਵਿੱਚ ਕਾਫੀ ਨੌਕਰੀਆਂ ਨਿਕਲੀਆਂ ਹਨ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ (ਪੀਐਸਪੀਸੀਐਲ), ਪਟਿਆਲਾ ਨੇ ਅਸਿਸਟੈਂਟ ਲਾਈਨਮੈਨ ਦੀਆਂ 2800 ਪੋਸਟਾਂ ਕੱਢੀਆਂ ਹਨ। ਇਨ੍ਹਾਂ ਪੋਸਟਾਂ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਅਪਲਾਈ ਕਰਨ ਦੀ ਆਖਰੀ ਤਰੀਕ 19 ਦਸੰਬਰ ਹੈ। ਡਿਪਾਰਟਮੈਂਟ ਦੀ ਵੈੱਬਸਾਈਟ www.pspcl.in ਦੇ ਹੋਮ ਪੇਜ 'ਤੇ ਜਾ ਕੇ ਅਪਲਾਈ ਕੀਤਾ ਜਾ ਸਕਦਾ ਹੈ। ਹੋਮ ਪੇਜ ਤੋਂ ਬਾਅਦ ਰਿਕ੍ਰਿਊਟਮੈਂਟ ਆਪਸ਼ਨ 'ਤੇ ਕਲਿਕ ਕਰੋ। ਇਸ ਤੋਂ ਬਾਅਦ ਲਾਇਨਮੈਨ ਵਾਲੀ ਆਪਸ਼ਨ 'ਤੇ ਕਲਿਕ ਕਰਨਾ ਹੈ। ਇੱਥੇ ਹੀ ਆਪਣਾ ਫਾਰਮ ਸਬਮਿਟ ਕੀਤਾ ਜਾ ਸਕਦਾ ਹੈ।