ਸੂਬੇ 'ਚ 1 ਲੱਖ 22 ਹਜ਼ਾਰ ਪੈਨਸ਼ਨਰ ਜਾਅਲੀ..
ਏਬੀਪੀ ਸਾਂਝਾ | 15 Dec 2017 10:36 AM (IST)
ਚੰਡੀਗੜ੍ਹ: ਸੂਬੇ ਵਿੱਚ 1 ਲੱਖ 22 ਹਜ਼ਾਰ ਪੈਨਸ਼ਨਰ ਜਾਅਲੀ ਹਨ। ਇਹ ਖੁਲਾਸਾ ਕੈਪਟਨ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਸਰਵੇ ਦੌਰਾਨ ਹੋਇਆ ਹੈ। ਸਰਵੇਖਣ ਦਾ ਹਾਲੇ 95 ਫ਼ੀਸਦੀ ਕੰਮ ਮੁਕੰਮਲ ਹੋਇਆ ਹੈ ਤੇ 5 ਫ਼ੀਸਦੀ ਰਹਿੰਦਾ ਹੈ। ਕੈਪਟਨ ਸਰਕਾਰ ਵਲੋਂ ਅਪਰੈਲ ਮਹੀਨੇ ਤੋਂ ਉਕਤ ਸਰਵੇ ਕਾਰਨ ਪੈਨਸ਼ਨਾਂ ਦੀ ਅਦਾਇਗੀ ਬੰਦ ਕਰ ਦਿੱਤੀ ਗਈ ਸੀ, ਲਈ ਪੈਨਸ਼ਨਰਾਂ ਦੀਆਂ ਮਗਰਲੇ ਕੋਈ 8 ਮਹੀਨੇ ਦੀਆਂ ਦੇਣਦਾਰੀਆਂ ਖੜ੍ਹੀਆਂ ਹੋ ਗਈਆਂ ਹਨ ਜੋ ਵਿੱਤ ਵਿਭਾਗ ਲਈ ਵੱਡੀ ਚਿੰਤਾ ਦਾ ਵਿਸ਼ਾ ਹਨ। ਰਾਜ ਦੀ ਸਮਾਜਿਕ ਭਲਾਈ ਮੰਤਰੀ ਰਜ਼ੀਆ ਸੁਲਤਾਨਾ ਵਲੋਂ ਵਿੱਤ ਵਿਭਾਗ ਨੂੰ ਲਿਖਿਆ ਗਿਆ ਹੈ ਕਿ ਹੁਣ ਜਦੋਂ ਸਰਵੇ ਦਾ ਕੰਮ ਤਕਰੀਬਨ 95 ਫ਼ੀਸਦੀ ਪੂਰਾ ਹੋ ਗਿਆ ਹੈ ਤਾਂ ਲਾਭਪਾਤਰੀਆਂ ਦੀਆਂ ਮੁਸ਼ਕਲਾਂ ਨੂੰ ਸਾਹਮਣੇ ਰੱਖਦਿਆਂ ਪੈਨਸ਼ਨਰਾਂ ਦੀ ਅਦਾਇਗੀ ਲਈ ਰਾਸ਼ੀ ਵਿਭਾਗ ਨੂੰ ਜਾਰੀ ਕੀਤੀ ਜਾਵੇ।