Zira - ਪੰਜਾਬ ਵਿੱਚ ਕਾਨੂੰਨ ਵਿਵਸਥਾਂ ਸਵਾਲਾਂ ਦੇ ਘੇਰੇ ਵਿੱਚ ਹੈ। ਜਿਸ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਵਿਧਾਇਕ ਤੇ ਸੀਨੀਅਰ ਲੀਡਰ ਕੁਲਬੀਰ ਜ਼ੀਰਾ ਨੇ ਆਪ ਸਰਕਾਰ ਨੂੰ ਘੇਰਿਆ ਹੈ। ਜ਼ੀਰਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ਾਂਝੀ ਕੀਤੀ ਹੈ ਜਿਸ ਵਿੱਚ ਕੁੱਝ ਨੌਜਵਾਨਾਂ ਦਿਨ ਦਿਹਾੜਾ ਇੱਕ ਦੂਜੇ 'ਤੇ ਤਲਵਾਰਾਂ ਨਾਲ ਹਮਲਾ ਕਰ ਰਹੇ ਹਨ। ਅਤੇ ਲੋਕ ਸਾਹਿਮੇ ਹੋਏ ਹਨ। ਇਸ ਕਾਰਵਾਈ ਦਾ ਵੀਡੀਓ ਸਾਹਮਣੇ ਆਉਂਣ ਤੋਂ ਬਾਅਦ ਵੀ ਪੁਲਿਸ ਨੇ ਹਾਲੇ ਤੱਕ ਕਾਰਵਾਈ ਨਹੀਂ ਕੀਤੀ। 


ਦਰਅਸਲ ਇਹ ਵੀਡੀਓ ਫਿਰੋਜ਼ਪੁਰ ਦੇ ਜ਼ੀਰਾ ਦਾ ਹੈ। ਜਿੱਥੇ ਕੁੱਝ ਅਖੌਤੀ ਪੱਤਰਕਾਰ ਕੁੜੀ ਪਿੱਛੇ ਆਪਸ ਵਿੱਚ ਹੀ ਭਿੜ ਗਏ। ਜ਼ੀਰਾ 'ਚ ਇੱਕ ਮਹਿਲਾ ਨੇ ਇੱਕ ਪੱਤਰਕਾਰ 'ਤੇ ਇਲਜ਼ਾਮ ਲਾਏ ਸਨ ਕਿ ਜਦੋਂ ਉਹ ਮੰਦਰ ਮੱਥਾ ਟੇਕਣ ਗਈ ਤਾਂ ਉਕਤ ਪੱਤਰਕਾਰ ਨੇ ਉਸ ਨੂੰ ਗ਼ੈਰ ਇਖ਼ਲਾਕੀ ਟਿੱਪਣੀਆਂ ਕੀਤੀਆਂ ਸਨ। ਉਕਤ ਮਹਿਲਾ ਦੇ ਲਾਈਵ ਹੁੰਦਿਆਂ ਹੀ ਪੱਤਰਕਾਰਾਂ ਦੀ ਦੂਜੀ ਧਿਰ ਨੇ ਇਸ ਨੂੰ ਆਪਣੇ ਵਿਰੋਧੀਆਂ ਦੀ ਚਾਲ ਸਮਝਦਿਆਂ ਦੂਜੀ ਧਿਰ 'ਤੇ ਕਬਾੜੀਆਂ ਨੂੰ ਬਲੈਕ ਮੇਲ ਕਰਨ ਦੇ ਦੋਸ਼ ਲਾ ਦਿੱਤੇ। ਇਸ ਤੋਂ ਮਾਮਲਾ ਇਸ ਕਦਰ ਵਧ ਗਿਆ ਕਿ ਦੋਵੇਂ ਧਿਰਾਂ ਭਿੜ ਪਈਆਂ। 


 




ਇਸ ਤੋਂ ਬਾਅਦ ਵੀਡੀਓ ਨੂੰ ਸਾਂਝੇ ਕਰਦੇ ਹੋਏ ਕੁਲਬੀਰ ਜ਼ੀਰਾ ਨੇ ਕਿਹਾ ਕਿ - ਮੈਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਲੋਕਾਂ ਨੇ ਸਰਕਾਰ ਅਮਨ ਅਤੇ ਸ਼ਾਂਤੀ ਲਈ ਬਣਾਈ ਸੀ ਪਰ ਜ਼ੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਜੀ ਬਣੇ ਨੇ ਉਦੋਂ ਤੋਂ ਲੈ ਕੇ ਉਹਨਾ ਦੇ ਪੁੱਤਰ ਦੇ ਹੱਥ ਵਿੱਚ ਕਮਾਂਡ ਹੈ । ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਜਿਸ ਦੀਆਂ ਵੀਡੀਓ ਰੋਜ਼ ਹੀ ਦੇਖਣ ਨੂੰ ਮਿਲਦੀਆਂ ਹਨ ।


 ਅੱਜ ਇਹ ਵੀਡੀਓ ਤਾਂ ਅੱਪਲੋਡ ਕਰ ਰਿਹਾ ਹਾਂ ਇੱਕ ਮਾਤਾ ਜੀ ਨੇ ਤਿੰਨ ਦਿਨ ਪਹਿਲਾ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਸੀ ਕਿ ਵਿਧਾਇਕ ਨਰੇਸ਼ ਕਟਾਰੀਆ ਦੇ ਕਰੀਬੀ ਮੰਨੇ ਜਾਂਦੇ ਸ਼੍ਰੀ ਦੀਪਕ ਭਾਰਗੋ ਜੀ ਜੋ ਕਿ ਪੱਤਰਕਾਰ ਹਨ। ਜਦ ਮਾਤਾ ਬਜਰੰਗ ਭਵਨ ਮੰਦਿਰ ਦੇ ਵਿੱਚ ਮੱਥਾ ਟੇਕਣ ਗਈ ਅਤੇ ਪੁੱਤਰ ਦੀ ਅਰਦਾਸ ਕਰਵਾਈ ਤਾਂ ਦੀਪਕ ਭਾਰਗੋ ਨੇ ਮਖੌਲ ਕੀਤਾ ਕਿ ਮਾਤਾ ਦੇ ਜਾ ਕੇ ਜਾਂ ਮੰਦਿਰਾਂ ਵਿੱਚ ਆ ਕੇ ਪੁੱਤਰ ਨਹੀਂ ਮਿਲਦੇ। ਉਸ ਮਾਤਾ ਦੀ ਵੀਡੀਓ ਜਦ ਇੱਕ ਪੱਤਰਕਾਰ ਨੇ ਪਾਈ ਜੋ ਕਿ ਅਪਲੋਡ ਕੀਤੀ ਹੋਈ ਹੈ ਉਸ ਪੱਤਰਕਾਰ ਦੀ ਵੀਡੀਓ ਦੇ ਖਿਲਾਫ ਤੰਗ ਪ੍ਰੇਸ਼ਾਨ ਆ ਕੇ ਉਸ ਦੇ ਦਫਤਰ ਵਿੱਚ ਪਹੁੰਚ ਗੁੰਡਾ ਗਰਦੀ ਦਾ ਨੰਗਾ ਨਾਚ ਕੀਤਾ ਜੋ ਤੁਸੀਂ ਦੂਸਰੀ ਵੀਡੀਓ ਵਿੱਚ ਦੇਖ ਰਹੇ ਹੋ।‌


 ਇਹ ਵੀਡੀਓ ਇਸ ਕਰਕੇ ਪਾ ਰਹਿਆ ਹਾਂ।  ਜਿਨ੍ਹਾਂ ਦੇ ਹੱਥ ਵਿੱਚ ਕਲਮ ਚਾਹੀਦੀ ਸੀ ਅੱਜ ਇਹੋ ਜਿਹਾ ਬਦਲਾਵ ਆਇਆ ਅੱਜ ਉਹਨਾ ਦੇ ਹੱਥ ਵਿੱਚ ਕਿਰਪਾਨਾਂ ਫੜਾ ਦਿੱਤੀਆਂ ਗਈਆਂ। ਉਹਨਾਂ ਤਲਵਾਰਾਂ ਅਤੇ ਬੰਦੂਕਾਂ ਦੇ ਨਾਲ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਸਤੀਸ਼ ਵਿੱਜ  ਪੱਤਰਕਾਰ ਜੀ ਦੇ ਦਫ਼ਤਰ ਵਿੱਚ ਹਮਲੇ ਕੀਤਾ ਅਤੇ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ। ਪੱਤਰਕਾਰ ਸਤੀਸ਼ ਵਿੱਜ ਨੇ ਲੁੱਕ ਕੇ ਆਪਣੀ ਜਾਨ ਬਚਾਈ। 


ਮੈਂ ਭਗਵੰਤ ਮਾਨ ਜੀ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਬੇਨਤੀ ਕਰਦਾ ਹਾਂ ਕਿ ਇਹੋ ਜਿਹੇ ਗਲਤ ਅਨਸਰਾਂ ਤੇ ਬਣਦੀ ਕਰਵਾਈ ਕੀਤੀ ਜਾਵੇ ਅਤੇ ਵਿਧਾਇਕ ਨਰੇਸ਼ ਕਟਾਰੀਆ ਜੀ ਨੂੰ ਵੀ ਕਹਿਣਾ ਕਿ ਉਹ ਆਪਣੀਆ ਜਿੰਮੇਵਾਰੀਆਂ ਨੂੰ ਸਮਝਦੇ ਹੋਇਆ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਜ਼ੀਰਾ ਹਲਕੇ ਵਿੱਚ ਠੀਕ ਕਰਨ। ਹਰ ਰੋਜ਼ ਨਸ਼ੇ ਅਤੇ ਗੁੰਡਾ ਗਰਦੀ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ।