ਗੌਂਡਰ ਐਨਕਾਊਂਟਰ ਦੀ ਮੈਜਿਸਟ੍ਰੇਟੀ ਜਾਂਚ ਸ਼ੁਰੂ, ਪਰਿਵਾਰ ਪੇਸ਼ ਕਰੇਗਾ ਅਹਿਮ ਸਬੂਤ
ਏਬੀਪੀ ਸਾਂਝਾ | 30 Jan 2018 01:19 PM (IST)
ਚੰਡੀਗੜ੍ਹ: ਗੈਂਗਸਟਰ ਵਿੱਕੀ ਗੋਂਡਰ ਤੇ ਪ੍ਰੇਮਾ ਲਾਹੌਰੀਆ ਐਨਕਾਊਂਟਰ ਦੀ ਮੈਜਿਸਟ੍ਰੇਟ ਜਾਂਚ ਸ਼ੁਰੂ ਹੋ ਚੁੱਕੀ ਹੈ। ਵਿੱਕੀ ਤੇ ਪ੍ਰੇਮਾ ਦਾ ਪਰਿਵਾਰ 1 ਤਾਰੀਖ਼ ਨੂੰ ਗੰਗਾਨਗਰ 'ਚ ਮੈਜਿਸਟ੍ਰੇਟ ਸਾਹਮਣੇ ਪੇਸ਼ ਹੋਵੇਗਾ। ਵਿੱਕੀ ਦੇ ਮਾਮਾ ਗੁਰਭੇਜ ਸੰਧੂ ਮੁਤਾਬਿਕ ਉਨ੍ਹਾਂ ਨੂੰ 1 ਤਾਰੀਖ਼ ਨੂੰ 10 ਵਜੇ ਬੁਲਾਇਆ ਗਿਆ ਹੈ ਤੇ ਉਹ ਸਾਰੇ ਤੱਥ ਤੇ ਸਬੂਤ ਮੈਜਿਸਟਰੇਟ ਦੇ ਸਾਹਮਣੇ ਰੱਖਣਗੇ। ਉੱਧਰ ਇਸ ਐਨਕਾਊਂਟਰ ਨਾਲ ਜੁੜੇ ਅਹਿਮ ਅਫਸਰ ਵੀ ਅੱਜ ਗੰਗਾਨਗਰ ਪੁੱਜੇ ਹੋਏ ਹਨ। ਪੁਲਿਸ ਅਧਿਕਾਰੀ ਵਿਕਰਮ ਬਰਾੜ ਨੇ ਦੱਸਿਆ ਹੈ ਕਿ ਉਹ ਗੰਗਾਨਗਰ ਵਿੱਚ ਹਨ। ਹਾਲਾਂਕਿ ਉਨ੍ਹਾਂ ਨੇ ਜਾਂਚ ਵਿੱਚ ਸ਼ਾਮਿਲ ਹੋਣ ਦੀ ਗੱਲ ਨਹੀਂ ਮੰਨੀ। ਇਸ ਐਨਕਾਊਂਟਰ 'ਤੇ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਹਨ। ਪਰਿਵਾਰਾਂ ਦਾ ਕਹਿਣਾ ਹੈ ਕਿ ਇਹ ਐਨਕਾਊਂਟਰ ਝੂਠਾ ਹੈ ਪਰ ਪੁਲਿਸ ਲਗਾਤਾਰ ਕਹਿ ਰਹੀ ਹੈ ਕਿ ਉਨ੍ਹਾਂ ਨੇ ਬਿਲਕੁਲ ਸਹੀ ਐਨਕਾਊਂਟਰ ਕੀਤਾ ਹੈ। ਪਰਿਵਾਰ ਵਲੋਂ ਸੀ.ਬੀ.ਆਈ. ਜਾਂਚ ਵੀ ਮੰਗੀ ਗਈ ਹੈ।