ਚੰਡੀਗੜ੍ਹ: ਰੋਹਤਕ 'ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਬਲਾਤਕਾਰ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਸਜ਼ਾ ਸੁਣਾਉਣ ਦੇ ਨਾਲ 15 ਸਾਲ ਬਾਅਦ ਪੀੜਤ ਸਾਧਵੀਆਂ ਨੂੰ ਇਨਸਾਫ ਮਿਲਿਆ ਹੈ।
2002 'ਚ ਇੱਕ ਸਾਧਵੀ ਨੇ ਤੱਤਕਾਲੀ ਪ੍ਰਧਾਨ ਮੰਤਰੀ ਨੂੰ ਅਗਿਆਤ ਚਿੱਠੀ ਭੇਜ ਕੇ ਬਾਬੇ 'ਤੇ ਬਲਾਤਕਾਰ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ ਇਹ ਪੂਰਾ ਮਾਮਲਾ ਸਭ ਦੇ ਧਿਆਨ 'ਚ ਆਇਆ ਸੀ। ਇਹ ਇਨਸਾਫ਼ ਜੱਜ ਜਗਦੀਪ ਸਿੰਘ ਨੇ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਹੀ ਵਿਸ਼ੇਸ਼ ਅਦਾਲਤ ਲਾ ਕੇ ਦਿੱਤਾ।
ਰਾਮ ਰਹੀਮ ਨੂੰ ਬਚਾਉਣ ਦੇ ਨਹੀ ਵਕੀਲ ਨੇ ਸਮਾਜਸੇਵੀ ਹੋਣ ਦੀ ਦਲੀਲ ਦਿੱਤੀ ਪਰ ਸਾਰੀਆਂ ਦਲੀਲਾਂ ਨੂੰ ਖਾਰਜ ਕਰਦਿਆਂ ਜੱਜ ਨੇ ਗੁਰਮੀਤ ਰਾਮ ਰਹੀਮ ਨੂੰ 10 ਸਾਲ ਦੀ ਸਜ਼ਾ ਦਾ ਫਤਵਾ ਪੜ੍ਹ ਦਿੱਤਾ। ਸਜ਼ਾ ਐਲਾਨੇ ਜਾਣ ਤੋਂ ਬਾਅਦ ਬਲਾਤਕਾਰੀ ਬਾਬਾ ਕੋਰਟ 'ਚ ਹੀ ਹੇਠਾਂ ਬੈਠ ਕੇ ਰੋਅ ਪਿਆ।