ਚੰਡੀਗੜ੍ਹ: ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ ਨੇ ਅੱਜ ਚੌਥੀ ਰਿਪੋਰਟ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ। ਰਿਪੋਰਟ ਵਿੱਚ ਕੁੱਲ 112 ਸ਼ਿਕਾਇਤਾਂ ਸਨ, ਜਿਸ ਵਿੱਚ 30 ਸ਼ਿਕਾਇਤਾਂ ਬਾਰੇ ਤਫਤੀਸ਼ ਕਰਕੇ ਕਮਿਸ਼ਨ ਨੇ ਟਿਪਣੀ ਕੀਤੀ ਹੈ ਤੇ ਬਾਕੀ ਸ਼ਿਕਾਇਤਾਂ ਨੂੰ ਸਬੰਧਤ ਕਾਰਨ ਦੱਸ ਕੇ ਖਾਰਜ਼ ਕਰ ਦਿੱਤਾ ਹੈ।
ਗਿੱਲ ਕਮਿਸ਼ਨ ਦੀ ਇਹ ਚੌਥੀ ਰਿਪੋਰਟ ਹੈ। ਕਮਿਸ਼ਨ ਹੁਣ ਤੱਖ ਕੁੱਲ 563 ਕੇਸਾਂ ਨੂੰ ਖਤਮ ਕਰ ਚੁੱਕਾ ਹੈ। ਕਮਿਸ਼ਨ ਕੋਲ ਕੁੱਲ 4371 ਸ਼ਿਕਾਇਤਾਂ ਦੀ ਲਿਸਟ ਹੈ। ਇਸ ਵਿੱਚੋਂ ਹੁਣ ਤੱਕ 4 ਰਿਪੋਰਟਾਂ ਰਾਹੀਂ 563 ਕੇਸਾਂ ਦਾ ਹੱਲ ਕੀਤਾ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਕਮਿਸ਼ਨ ਬਣਾਇਆ ਗਿਆ ਸੀ। ਇਹ ਕਮਿਸ਼ਨ ਅਕਾਲੀ ਦਲ ਦੀ ਸਰਕਾਰ ਵਿੱਚ ਵਿਰੋਧੀਆਂ ਖਿਲਾਫ ਹੋਏ ਕੇਸਾਂ ਦੀ ਜਾਂਚ ਕਰਨ ਲਈ ਬਣਾਇਆ ਸੀ। ਕਮਿਸ਼ਨ ਨੂੰ ਜਿੰਮੇਵਾਰੀ ਦਿੱਤੀ ਸੀ ਕਿ ਪੰਜਾਬ ਵਿੱਚ ਹੋਏ ਕੇਸਾਂ ਦੀ ਤਫਤੀਸ਼ ਕੀਤੀ ਜਾਵੇ ਤੇ ਬਣਦੀ ਕਾਰਵਾਈ ਲਈ ਵੀ ਲਿਖਿਆ ਜਾਵੇ।