ਅਸ਼ਫਾਕ ਢੁੱਡੀ ਦੀ ਰਿਪੋਰਟ


Punjab News: ਹਰਜੀਤ ਬਾਜੇਖਾਨੇ ਨੂੰ ਕਬੱਡੀ ਵਿੱਚ ਚੋਟੀ ਦੀ ਟੱਕਰ ਦੇਣ ਵਾਲੇ ਗਿੱਦੜਬਾਹਾ ਦੇ ਨੇੜਲੇ ਪਿੰਡ ਗੁਰੂਸਰ ਵਿੱਚ ਇੱਕ ਕਿਸਾਨ ਕਬੱਡੀ ਖਿਡਾਰੀ ਦੀ ਤੂੜੀ ਬਣਾਉਂਂਦੇ ਸਮੇਂ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਨੇ ਦੱਸਿਆ ਕਿ ਨਛੱਤਰ ਸਿੰਘ ਅਤੇ ਉਸਦਾ ਭਾਈ ਸ਼ੀਰਾ ਸਿੰਘ ਬੀਤੀ ਦੇਰ ਰਾਤ ਤੂੜੀ ਬਣਾ ਰਹੇ ਸਨ। ਇਸ ਦੌਰਾਨ ਜਦੋਂ ਉਹ ਖੇਤ ਵਿੱਚ ਲੱਗੀ ਕੰਡਿਆਲੀ ਤਾਰ ਅਤੇ ਮਸ਼ੀਨ ਨੂੰ ਪਾਸੇ ਕਰਨ ਲੱਗੇ ਤਾਂ ਉਹ ਤੂੜੀ ਵਾਲੀ ਮਸ਼ੀਨ ਅਤੇ ਕੰਡਿਆਲੀ ਤਾਰ ਦੀ ਚਪੇਟ ਵਿੱਚ ਆ ਗਏ।


ਇਸ ਦੇ ਚੱਲਦਿਆਂ ਉਨ੍ਹਾਂ ਨੂੰ ਗਿੱਦੜਬਾਹਾ ਦੇ ਨਿੱਜੀ ਹਸਪਤਾਲ ਲਿਜਾਇਆ ਅਤੇ ਜਦੋਂ ਉਸਨੂੰ ਬਠਿੰਡਾ ਲਿਜਾ ਰਹੇ ਸੀ ਤਾਂ ਰਾਸਤੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਉਪਰੰਤ ਸੰਸਕਾਰ ਕੀਤਾ ਜਾ ਰਿਹਾ ਹੈ।


ਇਹ ਵੀ ਪੜ੍ਹੋ: PSEB Results 2024: ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਤੋੜ ਜਾ ਰਿਹਾ ਸਾਰੇ ਰਿਕਾਰਡ, 8ਵੀਂ ਤੇ 12ਵੀਂ ਦਾ ਨਤੀਜਾ ਐਲਾਨ ਕਰਕੇ ਹਾਸਲ ਕਰੇਗਾ ਆਹ ਖਿਤਾਬ


ਜ਼ਿਕਰਯੋਗ ਹੈ ਕਿ ਨਛੱਤਰ ਉਰਫ ਲੱਡੂ ਸਧਾਰਨ ਪਰਿਵਾਰ ਵਿੱਚੋਂ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਦੋਸਤ ਕਬੱਡੀ ਖਿਡਾਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਨਛੱਤਰ ਸਿੰਘ ਉਰਫ ਲੱਡੂ ਬਹੁਤ ਵਧੀਆ ਇਨਸਾਨ ਸੀ ਤੇ ਹਰ ਸਮੇਂ ਸੇਵਾ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ।


ਉਨ੍ਹਾਂ ਦੱਸਿਆ ਕਿ ਕਬੱਡੀ ਵਿੱਚ ਵੀ ਉਨ੍ਹਾਂ ਨੇ ਬਹੁਤ ਮੱਲਾਂ ਮਾਰੀਆਂ ਸਨ, ਕਈ ਮੈਚ ਅਜਿਹੇ ਸਨ, ਜਿਹੜੇ ਉਨ੍ਹਾਂ ਨੇ ਲੱਡੂ ਕਰਕੇ ਜਿੱਤੇ ਸੀ। ਉਹ ਪੂਰਾ ਮਸ਼ਹੂਰ ਜਾਫੀ ਸੀ ਅਤੇ ਉਹ ਆਪਣੇ ਪਿੱਛੇ ਦੇ ਬੱਚੇ ਅਤੇ ਪਤਨੀ ਨੂੰ ਛੱਡ ਗਏ ਹਨ। ਇਸ ਮੌਕੇ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ।


ਇਹ ਵੀ ਪੜ੍ਹੋ: Kejriwal with Bhagwant Mann: ਅੱਜ ਜੇਲ੍ਹ 'ਚ ਹੋਣਗੀਆਂ ਮੁਲਾਕਾਤਾਂ, ਕੇਜਰੀਵਾਲ ਨੂੰ ਮਿਲਣ ਲਈ ਭਗਵੰਤ ਮਾਨ ਜਾਣਗੇ ਤਿਹਾੜ ਜੇਲ੍ਹ


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।