ਕੈਪਟਨ ਦੇ ਚਾਚੇ ਦਾ ਦੇਹਾਂਤ
ਏਬੀਪੀ ਸਾਂਝਾ | 25 Mar 2019 01:35 PM (IST)
ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਾਚਾ ਤੇ ਮਹਾਰਾਜਾ ਭੁਪਿੰਦਰ ਸਿੰਘ ਦੇ ਪੁੱਤਰ ਕੰਵਰ ਦੇਵਿੰਦਰ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ 83 ਸਾਲ ਦੀ ਉਮਰ ਵਿੱਚ ਪਟਿਆਲਾ ਸਥਿਤ ਆਪਣੇ ਘਰ ਵਿੱਚ ਬੀਤੀ ਰਾਤ ਆਖ਼ਰੀ ਸਾਹ ਲਏ। ਕੰਵਰ ਦੇਵਿੰਦਰ ਸਿੰਘ ਪਿਛਲੇ ਸਾਲ ਤੋਂ ਬਿਮਾਰ ਸਨ। ਉਹ ਆਪਣੇ ਪਿੱਛੇ ਪਤਨੀ, ਪੁੱਤਰ ਤੇ ਪੁੱਤਰੀ ਨੂੰ ਛੱਡ ਗਏ ਹਨ। ਕੰਵਰ ਦੇਵਿੰਦਰ ਸਿੰਘ ਦਾ ਵਿਆਹ ਸਾਬਕਾ ਰਾਜ ਸਭਾ ਮੈਂਬਰ ਤੇ ਪੈਪਸੂ ਸੂਬੇ (ਮਹਾਂ ਪੰਜਾਬ ਭਾਵ ਹਰਿਆਣਾ ਦੇ ਵੱਖ ਹੋਣ ਤੋਂ ਪਹਿਲਾਂ) ਦੇ ਮੁੱਖ ਮੰਤਰੀ ਕਰਨਲ ਰਘਬੀਰ ਸਿੰਘ ਦੀ ਪੁੱਤਰੀ ਅਮਰਜੀਤ ਕੌਰ ਨਾਲ ਹੋਇਆ ਸੀ। ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭੈਣ-ਭਰਾ ਵਿਦੇਸ਼ ਵੱਸਦੇ ਹਨ। ਉਨ੍ਹਾਂ ਦੇ ਭਾਰਤ ਪਰਤਣ 'ਤੇ ਭਲਕੇ ਬਾਅਦ ਦੁਪਹਿਰ ਤਿੰਨ ਵਜੇ ਕੰਵਰ ਦੇਵਿੰਦਰ ਸਿੰਘ ਦੀਆਂ ਅੰਤਮ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ।