ਖਹਿਰਾ ਦੀ ਕੁਰਸੀ ਖੁੱਸਣ ਮਗਰੋਂ ਕੰਵਰ ਸੰਧੂ ਵੱਲੋਂ ਅਸਤੀਫਾ
ਏਬੀਪੀ ਸਾਂਝਾ | 27 Jul 2018 12:26 PM (IST)
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੰਵਰ ਸੰਧੂ ਨੇ ਪਾਰਟੀ ਦੇ ਵਿਧਾਇਕ ਵਿੰਗ ਦੇ ਬੁਲਾਰੇ ਵਜੋਂ ਅਸਤੀਫਾ ਦੇ ਦਿੱਤਾ ਹੈ। ਸੰਧੂ ਨੇ ਇਹ ਜਾਣਕਾਰੀ ਟਵੀਟ ਕਰਕੇ ਦਿੱਤੀ। ਕੰਵਰ ਸੰਧੂ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਜਦੋਂ ਹੁਣ ਹਰਪਾਲ ਚੀਮਾ ਨੂੰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਲੀਡਰ ਥਾਪ ਦਿੱਤਾ ਹੈ, ਤਾਂ ਉਹ ਆਪਣੀ ਟੀਮ ਨਿਯੁਕਤ ਕਰਨਗੇ। ਉਨ੍ਹਾਂ ਦੀ ਸਹੂਲਤ ਲਈ ਮੈਂ ਖ਼ੁਦ 'ਆਪ' ਦੇ ਵਿਧਾਇਕ ਵਿੰਗ ਦੇ ਬੁਲਾਰੇ ਵਜੋਂ ਅਸਤੀਫਾ ਦੇ ਰਿਹਾ ਹਾਂ। ਸੰਧੂ ਨੇ ਚੀਮਾ ਲਈ ਸੰਬੋਧਨ ਕੀਤੇ ਟਵੀਟ ਰਾਹੀਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਜ਼ਿਕਰਯੋਗ ਹੈ ਕਿ ਸੁਖਪਾਲ ਖਹਿਰਾ ਨੂੰ ਵੀਰਵਾਰ ਸ਼ਾਮ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਸੀ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਖਹਿਰਾ ਨੂੰ ਹਟਾਉਣ ਐਲਾਨ ਕੀਤਾ ਸੀ।