ਚੰਡੀਗੜ੍ਹ: ਜਗਰਾਓਂ ਦੇ ਪਿੰਡ ਚੀਮਾ ਵਿੱਚ ਮਹਿਜ਼ ਇੱਕ ਹਜ਼ਾਰ ਰੁਪਏ ਮੰਗਣ ਪਿੱਛੇ ਆਂਗਨਵਾੜੀ ਵਰਕਰ ਨੇ ਆਪਣੇ ਪਤੀ ਤੇ ਮੁੰਡੇ ਨਾਲ ਮਿਲ ਕੇ ਇਟਲੀ ਤੋਂ ਆਏ 50 ਸਾਲਾ ਅਵਤਾਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਕਤਲ ਕਰਨ ਵਾਲੀ ਔਰਤ ਤੇ ਉਸ ਦੇ ਬੇਟੇ ਨੂੰ ਗ੍ਰਿਫਤਾਰ ਕਰ ਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦਰਅਸਲ ਮ੍ਰਿਤਕ ਅਵਤਾਰ ਸਿੰਘ ਨੇ ਆਂਗਨਵਾੜੀ ਵਰਕਰ ਤੋਂ ਇੱਕ ਹਜ਼ਾਰ ਰੁਪਏ ਲੈਣੇ ਸੀ। ਉਹ ਜਦੋਂ ਵੀ ਆਂਗਨਵਾੜੀ ਵਰਕਰ ਕੋਲੋਂ ਆਪਣੇ ਪੈਸੇ ਮੰਗਦਾ ਸੀ ਤਾਂ ਅਕਸਰ ਉਨ੍ਹਾਂ ਦੋਵਾਂ ਵਿਚਾਲੇ ਬਹਿਸ ਹੋ ਜਾਂਦੀ ਸੀ।

ਪਿੰਡ ਵਾਸੀਆਂ ਮੁਤਾਬਕ ਅੱਜ ਵੀ ਉਨ੍ਹਾਂ ਵਿਚਾਲੇ ਪੈਸਿਆਂ ਕਰਕੇ ਹੀ ਬਹਿਸ ਹੋਈ ਸੀ। ਇਸੇ ਦੌਰਾਨ ਆਂਗਨਵਾੜੀ ਵਰਕਰ ਨੇ ਆਪਣੇ ਪਤੀ ਦੇ ਸ੍ਰੀ ਸਾਹਿਬ (ਗਾਤਰਾ) ਨਾਲ NRI ਦੇ ਢਿੱਡ ਤੇ ਗਰਦਨ ’ਤੇ ਵਾਰ ਕਰ ਦਿੱਤੇ ਜਿਸ ਕਾਰਨ ਅਵਤਾਰ ਸਿੰਘ ਦੀ ਮੌਤ ਹੋ ਗਈ।

ਫਿਲਹਾਲ ਪੁਲਿਸ ਨੇ ਆਂਗਨਵਾੜੀ ਵਰਕਰ ਤੇ ਉਸ ਦੇ ਮੁੰਡੇ ਨੂੰ ਕਾਬੂ ਕਰ ਲਿਆ ਹੈ। ਕਾਗਜ਼ੀ ਕਾਰਵਾਈ ਕਰ ਕੇ ਉਨ੍ਹਾਂ ਦੀ ਗ੍ਰਿਫਤਾਰੀ ਕੀਤੀ ਜਾਏਗੀ। ਮਹਿਲਾ ਦ ਪਤੀ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ।