ਅੰਮ੍ਰਿਤਸਰ: "ਜੇਕਰ ਮੈਂ ਕਪਿਲ ਸ਼ਰਮਾ ਨੂੰ ਆਮ ਆਦਮੀ ਪਾਰਟੀ ਦੀਆਂ ਚੋਣਾਂ ਦੇ ਪ੍ਰਚਾਰ ਲਈ ਕਹਾਂਗਾ ਤਾਂ ਉਹ ਮੈਨੂੰ ਮਨਾ ਨਹੀਂ ਕਰਨਗੇ। ਕਿਉਂਕਿ ਕਪਿਲ ਮੇਰੇ ਛੋਟੇ ਭਰਾ ਵੀ ਹੈ ਤੇ ਮੇਰਾ ਚੇਲਾ ਵੀ।" ਇਹ ਗੱਲ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਕਹੀ ਹੈ। ਘੁੱਗੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਹੋਏ ਸੀ।

 

 

 

 

ਘੁੱਗੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਇੱਛਾ ਹੋਵੇ ਤਾਂ ਉਹ ਬਾਲੀਵੁੱਡ ਦੇ ਕਿਸੇ ਵੀ ਕਲਾਕਾਰ ਨੂੰ ਚੋਣ ਪ੍ਰਚਾਰ ਲਈ ਬੁਲਾ ਸਕਦੇ ਹਨ, ਪਰ ਉਹ ਅਜਿਹਾ ਨਹੀਂ ਕਰਨਗੇ। ਜੇਕਰ ਕੋਈ ਆਪਣੀ ਮਰਜ਼ੀ ਨਾਲ ਪੰਜਾਬ ਦੇ ਪੱਖ ਵਿੱਚ ਉਤਰਣਾ ਚਾਹੁੰਦਾ ਹੈ ਤਾਂ ਉਹ ਮਨਾ ਵੀ ਨਹੀਂ ਕਰਨਗੇ।

 

 

 

 

ਆਮ ਆਮਦੀ ਪਾਰਟੀ ਨੂੰ ਦਿੱਲੀ ਵਾਲਿਆਂ ਹੱਥੋਂ ਚਲਾਉਣ ਦੀ ਗੱਲ 'ਤੇ ਘੁੱਗੀ ਨੇ ਕਿਹਾ ਕਿ ਪੰਜਾਬ ਭਾਜਪਾ ਦੇ ਇੰਚਾਰਜ ਪ੍ਰਭਾਤ ਝਾਅ ਬਾਹਰੀ ਨਹੀਂ ਹਨ। ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਬਾਹਰੀ ਨਹੀਂ ਹੈ। ਘੁੱਗੀ ਨੇ ਕਿਹਾ ਕਿ ਪੰਜਾਬ ਨੂੰ ਪੰਜਾਬੀ ਹੀ ਚਲਾ ਰਹੇ ਹਨ ਤੇ ਚਲਾਉਣਗੇ ਵੀ।