ਕਪੂਰਥਲਾ: ਸਾਲ 2012 ਵਿੱਚ ਖਰੀਦੀ ਗੱਡੀ ਦੀ ਰਜਿਸਟਰੀ ਨਾ ਕਰਵਾਉਣਾ ਡਰਾਈਵਰ ਨੂੰ ਇੰਨਾ ਮਹਿੰਗਾ ਪਿਆ ਕਿ ਉਸ ਨੂੰ ਜੇਲ੍ਹ ਜਾਣਾ ਪਿਆ। ਚਾਲਕ ਨੇ ਆਪਣੀ ਗੱਡੀ 'ਤੇ ਜੋ ਨੰਬਰ ਲਿਖਿਆ ਹੋਇਈ ਸੀ, ਜਦੋਂ ਪੁਲਿਸ ਚੈਕਿੰਗ ਦੌਰਾਨ ਉਸ ਨੂੰ ਟਰੇਸ ਕੀਤਾ ਗਿਆ ਤਾਂ ਇਹ ਕਿਸੇ ਟਰੈਕਟਰ ਦਾ ਨੰਬਰ ਨਿਕਲਿਆ।
ਥਾਣਾ ਸਦਰ ਪੁਲਿਸ ਨੇ ਡਰਾਈਵਰ ਨੂੰ ਗੱਡੀ ਦੇ ਕਾਗਜ਼ਾਤ ਦਿਖਾਉਣ ਲਈ ਕਿਹਾ ਪਰ ਡਰਾਈਵਰ ਕੋਈ ਦਸਤਾਵੇਜ਼ ਨਹੀਂ ਸਨ। ਇਸ 'ਤੇ ਪੁਲਿਸ ਨੇ ਡਰਾਈਵਰ ਖਿਲਾਫ ਧਾਰਾ 420, 483 ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਜੇਲ੍ਹ ਭੇਜ ਦਿੱਤਾ।
ਥਾਣਾ ਸਦਰ ਪੁਲਿਸ ਨੇ ਪਿੰਡ ਬਰਿੰਡਪੁਰ ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਉਹ ਆਪਣੇ ਮੋਬਾਈਲ ਵਾਹਨ ਐਪ ਤੋਂ ਵਾਹਨ ਨੰਬਰ ਚੈੱਕ ਕਰ ਰਹੇ ਸੀ। ਇਸੇ ਦੌਰਾਨ ਪੁਲਿਸ ਨੇ ਸੁਲਤਾਨਪੁਰ ਲੋਧੀ ਤੋਂ ਆ ਰਹੀ ਟਾਟਾ ਵੈਂਟਲੇਅਰ ਈਐਕਸ ਗੱਡੀ ਨੂੰ ਰੋਕਿਆ। ਗੱਡੀ 'ਤੇ ਲਿਖਿਆ ਨੰਬਰ ਪੀਬੀ-08-ਸੀਬੀ-2380 ਨੂੰ ਵਾਹਨ ਐਪ 'ਤੇ ਚੈੱਕ ਕੀਤਾ ਤਾਂ ਮੌਬਾਈਲ ਦੀ ਸਕ੍ਰੀਨ 'ਤੇ ਜੌਨਡੀਅਰ 5050 ਰੰਗ ਗ੍ਰੀਨ ਦਾ ਵੇਰਵਾ ਆ ਗਿਆ।