ਨਵੀਂ ਦਿੱਲੀ: ਨਿਹੰਗ ਸਿੰਘ ਦੇ ਨਾਲ ਹੀ ਕਾਰ ਸੇਵਾ ਵਾਲੇ ਬਾਬੇ ਵੀ ਕਿਸਾਨ ਅੰਦੋਲਨ ਨਾਲ ਡਟ ਗਏ ਹਨ। ਸੰਤ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਜਥੇ ਨੇ ਦਿੱਲੀ ਦੇ ਟਿਕਰੀ ਬਾਰਡਰ ਉੱਤੇ ਲੰਗਰ ਸ਼ੁਰੂ ਕੀਤਾ ਹੈ।


ਜਥੇ ਦੀ ਅਗਵਾਈ ਕਰ ਰਹੇ ਬਾਬਾ ਹਰੀ ਸਿੰਘ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੇ ਜਥੇ ਵੱਲੋਂ ਕੁੰਡਲੀ ਬਾਰਡਰ ਉੱਤੇ ਲੰਗਰ ਚਲਾਏ ਜਾ ਰਹੇ ਸਨ। ਹੁਣ ਸੰਗਤਾਂ ਦੀ ਲੋੜ ਨੂੰ ਦੇਖਦਿਆਂ ਟਿਕਰੀ ਬਾਰਡਰ ਉੱਤੇ ਵੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਦੱਸ ਦਈਏ ਕਿ ਕਿਸਾਨਾਂ ਲਈ ਪੰਜਾਬ ਸਣੇ ਹੋਰ ਰਾਜਾਂ ਵਿੱਚ ਵੱਡੀ ਪੱਧਰ ਉੱਪਰ ਲੰਗਰ ਤੇ ਹੋਰ ਸਾਮਾਨ ਪਹੁੰਚ ਰਿਹਾ ਹੈ। ਪੰਜਾਬ ਵਿੱਚੋਂ ਦੇਸੀ ਘਿਓ ਦੀਆਂ ਪਿੰਨੀਆ, ਮੱਠੀਆਂ ਤੇ ਬਦਾਮ ਦਿੱਲੀ ਦੀ ਹੱਦ ਉੱਪਰ ਭੇਜੇ ਜਾ ਰਹੇ ਹਨ।